ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ਾਂ ਤਹਿਤ ਡੇਰਾ ਸਿਰਸਾ ਮੁਖੀ ਨੂੰ ਸੀ. ਬੀ. ਆਈ. ਅਦਾਲਤ ਵਲੋਂ ਹੋਈ 20 ਸਾਲ ਦੀ ਸਜ਼ਾ ਤੋਂ ਬਾਅਦ ਸੀ. ਬੀ. ਆਈ. ਦੇ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਕੇਸ ‘ਚ ਜਾਂਚ ਕਰਦੇ ਰਹੇ ਸੀ. ਬੀ. ਆਈ. ਦੇ ਸਾਬਕਾ ਜੁਆਇੰਟ ਡਾਇਰੈਕਟਰ ਐਮ. ਨਰਾਇਣਨ ਨੇ ਦਾਅਵਾ ਕੀਤਾ ਕਿ ਕੇਸ ਨੂੰ ਬੰਦ ਕਰਨ ਲਈ ਉਨ੍ਹਾਂ ‘ਤੇ ਲਗਾਤਾਰ ਦਬਾਅ ਬਣਾਇਆ ਜਾਂਦਾ ਰਿਹਾ ਸੀ।
ਨਾਰਇਣਨ ਨੇ ਕਿਹਾ ਕਿ ਕੇਸ ਦੀ ਜਾਂਚ ਦੇ ਸਮੇਂ ਮੇਰੇ ਲਈ ਇਹ ਇਕ ਦਿਮਾਗ ਦਾ ਖੇਲ ਸੀ, ਜਿਸ ‘ਚ ਅਸੀਂ ਕਦੇ ਜਿੱਤ ਜਾਂਦੇ ਅਤੇ ਕਦੇ ਹਾਰ ਜਾਂਦੇ। ਜ਼ਿਕਰਯੋਗ ਹੈ ਕਿ ਜਦੋਂ ਸਾਲ 2002 ‘ਚ ਡੇਰਾ ਸਿਰਸਾ ਮੁਖੀ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਸੌਂਪਿਆ ਸੀ ਤਾਂ ਉਸ ਸਮੇਂ ਨਰਾਇਣਨ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਡੀ.ਜੀ.ਪੀ. ਸਨ।
ਕੇਸ ਨੂੰ ਲੈ ਕੇ 67 ਸਾਲਾਂ ਦੇ ਐਮ. ਨਰਾਇਣਨ ਨੇ ਕਿਹਾ ਕਿ ਇਸ ਮਾਮਲੇ ‘ਚ ਸੀ. ਬੀ. ਆਈ. ਨੇ ਦਸੰਬਰ 2012 ‘ਚ ਕੇਸ ਦਰਜ ਕੀਤਾ ਸੀ। ਅਚਾਨਕ ਮੈਂ ਦੇਖਿਆ ਕਿ ਸੀ. ਬੀ. ਆਈ. ਦੇ ਅਧਿਕਾਰੀ ਮੇਰੇ ਕਮਰੇ ‘ਚ ਆਏ ਅਤੇ ਮੈਨੂੰ ਕੇਸ ਸਬੰਧੀ ਦਿਸ਼ਾ ਨਿਰਦੇਸ਼ ਦੇਣ ਲੱਗੇ। ਉਨ੍ਹਾਂ ਕਿਹਾ ਕਿ ਕੇਸ ਬੰਦ ਕਰ ਦਿਓ ਅਤੇ ਇਸ ‘ਤੇ ਕਾਰਵਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਜਾਂਚ ਸ਼ੁਰੂ ਕੀਤੀ ਤਾਂ ਕਈ ਪ੍ਰਭਾਵਸ਼ਾਲੀ ਰਾਜ ਨੇਤਾ ਅਤੇ ਕਾਰੋਬਾਰੀ ਸੀ.ਬੀ.ਆਈ. ਦੇ ਮੁੱਖ ਦਫ਼ਤਰ ਆਏ ਅਤੇ ਮੇਰੇ ‘ਤੇ ਕੇਸ ਬੰਦ ਕਰਨ ਦਾ ਦਬਾਅ ਬਣਾਉਣ ਲੱਗ ਪਏ ਪਰ ਮੈਂ ਜਾਂਚ ਜਾਰੀ ਰੱਖੀ।
ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dera Centers Will Not Be Closed: Amarinder Singh …