ਲੰਡਨ: ਜਦੋਂ ਤੋਂ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਆਪਣਾ ਭਾਰਤ ਦਾ ਵਪਾਰਕ ਦੌਰਾ ਕਰਕੇ ਵਾਪਸ ਯੂ.ਕੇ. ਪਹੁੰਚੀ ਹੈ, ਉਦੋਂ ਤੋਂ ਹੀ ਉਸ ਉੱਤੇ ਦਬਾਅ ਵਧ ਗਿਆ ਕਿ ਉਹ 1980 ਦੇ ਦਹਾਕੇ ਦੌਰਾਨ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਆਦਿ ਸੰਬੰਧੀ ਯੂ.ਕੇ. ਦੀ ਸੁਰੱਖਿਆ ਏਜੰਸੀਆਂ ਅਤੇ ਸਪੈਸ਼ਲ ਫੋਰਸ ਦੇ ਰੋਲ ਬਾਰੇ ਸਪੱਸ਼ਟੀਕਰਨ ਦੇਵੇ।
ਪੰਜ ਵੱਖ-ਵੱਖ ਸਿਆਸੀ ਜਮਾਤਾਂ ਦੇ 120 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚਿੱਠੀ ਲਿਖ ਕੇ ਇਸ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਨੇ ਇਕ ਬਿਆਨ ਜਾਰੀ ਕਰਕੇ ‘ਮੁਕੰਮਲ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Pressure Mounts on Theresa May to come clean on UK involvement with the Indian security forces in assisting in the Sikh Genocide in the 1980s …
ਸਿੱਖ ਫੈਡਰੇਸ਼ਨ (ਯੂ.ਕੇ.) ਦੇ ਬੁਲਾਰੇ ਨੇ ਕਿਹਾ, “ਘੱਟ ਤੋਂ ਘੱਟ 120 ਸੰਸਦ ਮੈਂਬਰਾਂ ਨੇ ਪਿਛਲੇ 5 ਦਿਨਾਂ ‘ਚ ਥੈਰੇਸਾ ਮੇਅ ਦੀ ਅਗਵਾਈ ਵਾਲੀ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਇਹ ਸੰਬੰਧੀ ਸਪੱਸ਼ਟ ਕਰੇ।