ਵਿਦੇਸ਼

ਅਮਰੀਕੀ ਰਾਸ਼ਟਰਪਤੀ ਉਬਾਮਾ ਨੇ ਮੋਦੀ ਨੂੰ ਅਮਰੀਕਾ ਆਉਣ ਲਈ ਦਿੱਤਾ ਸੱਦਾ

By ਸਿੱਖ ਸਿਆਸਤ ਬਿਊਰੋ

July 12, 2014

ਨਵੀਂ ਦਿੱਲੀ (11 ਜੁਲਾਈ 2014):  ਸੰਨ 2002 ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਵਿੱਚ ਮੁਸਲਮਾਨਾ ਦੇ ਹੋਏ ਕਤਲੇਆਮ ਕਰਕੇ ਅਮਰੀਕਾ ਨੇ ਹੁਣ ਤੱਕਨਰਿੰਦਰ ਮੋਦੀ ਨੂੰ ਅਮਰੀਕੀ ਵੀਜ਼ਾ ਨਹੀਂ ਸੀ ਦਿੱਤਾ। ਉਬਾਮਾ ਪ੍ਰਸ਼ਾਸ਼ਨ ਹੁਣ ਤੱਕ ਮੋਦੀ ਨੂੰ ਗੁਜਰਾਤ ਮੁਸਲਿਮ ਕਤਲੇਆਮ ਦਾ ਜ਼ਿਮੇਵਾਰ ਸਮਝਦਾ ਸੀ।  ਪਿੱਛੇ ਜਿਹੇ ਮੋਦੀ ਨੂੰ ਅਮਰੀਕੀ ਵੀਜ਼ਾ ਦੇਣ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਂਗਰਸ ਦੇ ਮੈਬਰਾਂ ਗਿਣਤੀ ਵਿੱਚ ਵਾਧਾ ਹੋਇਆ ਸੀ, ਪਰ ਹੁਣ ਰਾਸ਼ਟਰਪਤੀ ਬਰਾਕ ਉਬਾਮਾ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਦੇ  ਵਿਰੋਧ ਦੇ ਬਾਵਜ਼ੂਦ ਮੋਦੀ ਸਬੰਧੀ ਵੀਜ਼ਾ ਨੀਤੀ ਵਿੱਚ ਤਬਦੀਲੀ ਕੀਤੀ ਹੈ ।

ਅਖਬਾਰ “ਪੰਜਾਬੀ ਟ੍ਰਿਬਿਊਨ” ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਫੇਰੀ ਦਾ ਰਸਮੀ ਸੱਦਾ ਦਿੰਦਿਆਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨਾਲ ਰਲ ਕੇ ਕੰਮ ਕਰਨ ਦੀ ਖਾਹਸ਼ ਪ੍ਰਗਟ ਕੀਤੀ ਹੈ ਤਾਂ ਕਿ 21ਵੀਂ ਸਦੀ ਵਿੱਚ ਦੁਵੱਲੇ ਸਬੰਧਾਂ ਨੂੰ ‘ਮਜ਼ਬੂਤ ਭਾਈਵਾਲੀ’ ‘ਚ ਬਦਲਿਆ ਜਾ ਸਕੇ।

ਇੱਧਰ ਮੋਦੀ ਨੇ ਵੀ ਇਸ ਸੱਦੇ ਲਈ ਓਬਾਮਾ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਸਤੰਬਰ ਵਿੱਚ ਅਮਰੀਕਾ ਫੇਰੀ ਦੇ ਠੋਸ ਨਤੀਜੇ ਨਿਕਲਣਗੇ ਅਤੇ ਰਣਨੀਤਕ ਭਾਈਵਾਲੀ ਨੂੰ ਨਵੀਂ ਗਤੀ  ਤੇ ਊਰਜਾ ਮਿਲੇਗੀ।

ਵਰਣਨਯੋਗ ਹੈ ਕਿ ਮੋਦੀ ਨੂੰ 2005 ਵਿਚ ਅਮਰੀਕਾ ਨੇ ਰਾਜਨੀਤਕ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: