ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਬਾਪੂ ਸੂਰਤ ਸਿੰਘ (ਫਾਇਲ ਫੋਟੋ)

ਸਿੱਖ ਖਬਰਾਂ

ਪੁਲਿਸ ਨੇ ਜਬਰੀ ਬਾਪੂ ਸੂਰਤ ਸਿੰਘ ਨੂੰ ਗਲੂਕੋਜ਼ ਦਿੱਤਾ, ਪਰਿਵਾਰ ਨੂੰ ਮਿਲਣ ਤੋਂ ਰੋਕਿਆ

By ਸਿੱਖ ਸਿਆਸਤ ਬਿਊਰੋ

July 23, 2015

ਲੁਧਿਆਣਾ (22 ਜੁਲਾਈ, 2015) : ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਨੂੰ ਪੁਲਿਸ ਨੇ ਹਸਪਤਾਲ ਵਿੱਚ ਜ਼ਬਰਦਸਤੀ ਦਾਖਲ ਕਰਵਾਕੇ ਇਕ ਤਰ੍ਹਾਂ ਨਾਲ ਹਸਪਤਾਲ ਵਿਚ ਨਜ਼ਰਬੰਦ ਕਰ ਦਿਤਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 20 ਜੁਲਾਈ ਸ਼ਾਮ ਨੂੰ ਹਸਪਤਾਲ ਵਿੱਚ ਜਬਰੀ ਦਾਖਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ।

ਪੁਲਿਸ ਤੇ ਸਿਵਲ ਪ੍ਰਸ਼ਾਸਨ ਬਾਪੂ ਨੂੰ ਪ੍ਯਾਣੀ ਪੀਣ ਤੇ ਮੈਡੀਕਲ ਸਹਾਇਤਾ ਲੈਣ ਲਈ ਮਜਬੂਰ ਕਰ ਰਹੇ ਹਨ ਪਰ ਬਾਪੂ ਸੂਰਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲਈ ਅੜੇ ਹੋਏ ਹਨ। ਪ੍ਰਸ਼ਾਸਨ ਨੇ ਬਾਪੂ ਦੀ ਦੇਖਭਾਲ ਕਰ ਰਹੀ ਉਨ੍ਹਾਂ ਦੀ ਬੇਟੀ ਸਵਇੰਦਰ ਕੌਰ, ਬੇਟੇ ਰਵਇੰਦਰ ਸਿੰਘ ਗੋਗੀ ਅਤੇ ਸੇਵਾ ਕਰ ਰਹੇ ਸਿੰਘਾਂ ਨੂੰ 12 ਵਜੇ ਕਮਰੇ ਵਿਚੋਂ ਜਬਰੀ ਬਾਹਰ ਕੱਢ ਕੇ ਬਾਪੂ ਨੂੰ ਹਸਪਤਾਲ ਵਿਚ ਹੀ ਨਜ਼ਰਬੰਦ ਕਰ ਦਿਤਾ। ਇਥੋਂ ਤਕ ਕਿ ਮੀਡੀਆ ਨੂੰ ਵੀ ਬਾਪੂ ਨੂੰ ਮਿਲਣ ਨਹੀਂ ਦਿਤਾ ਗਿਆ। ਬਾਪੂ ਦੀ ਸੇਵਾ ਕਰ ਰਹੇ ਸਿੰਘਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਣੀ ਨਾ ਪੀਣ ਕਾਰਨ ਬਾਪੂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਪੂ ਸੂਰਤ ਸਿੰਘ ਦੇ ਬੇਹੋਸ਼ ਹੋਣ ਦੇ ਬਾਅਦ ਜਿਲਾ ਪ੍ਰਸ਼ਾਸ਼ਨ ਨੇ ਉਨ੍ਹਾਂ ਜਬਰੀ ਖੁਰਾਕ ਦੇਣਾ ਦਾ ਫੈਸਲਾ ਕੀਤਾ ਹੈ।

ਇਸੇ ਦੌਰਾਨ ਬਾਪੁ ਸੂਰਤ ਸਿੰਘ ਨੇ ਉਨੀ ਦੇਰ ਆਪਣੀ ਭੁੱਖ ਹੜਤਾਲ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿੰਨ੍ਹਾਂ ਚਿਰ ਜੇਲੀਂ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਸਰਕਾਰ ਰਿਹਾਅ ਨਹੀਂ ਕਰਦੀ।ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਲੀਂ ਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਨਾ ਉਸਦੇ ਵੱਸ ਨਹੀਂ।

ਮੁੱਖ ਮੰਤਰੀ ਬਾਦਲ ਵੱਲੋਂ ਅੱਜ ਦਿੱਤਾ ਗਿਆ ਬਿਆਨ ਉਨ੍ਹਾਂ ਵੱਲੋਂ ਦੋ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਵਿਰੋਧੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬਾਦਲ-ਬੀਜੇਪੀ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲੀਭ ਭਮਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਯਕੀਨੀ ਬਣਾਏਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: