ਕਵਿਤਾ

ਲੋਗਨ ਰਾਮੁ ਖਿਲਾਉਨਾ ਜਾਨਾਂ।। (ਕਵਿਤਾ ਭਾਗ-2)

By ਸਿੱਖ ਸਿਆਸਤ ਬਿਊਰੋ

April 14, 2025

ਅਵਰ ਉਪਦੇਸ ਤੇ ਆਪ ਨਾ ਕਰਨਾ ਗੁਰੂ ਆਖੇ ਓਹਨੇ ਜੰਮਣਾ ਮਰਨਾ ਜਿਸਦੇ ਅੰਦਰ ਨਿਰੰਕਾਰ ਹੈ ਵਸਦਾ ਸੀਖ ਉਹਦੀ ਸਭ ਤਰਨ ਲੱਗੇ ਨੇ ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।

ਸਿਨਮੇ ਵਿੱਚ ਇਤਿਹਾਸ ਹੈ ਦੱਸਣਾ ਸਾਖੀ ਨਾਲੋਂ ਖਾਸ ਹੈ ਦੱਸਣਾ ਕਹਿ ਕੇ ਪੁੰਨ ਕਮਾਵਣ ਫਲੀਆਂ ਉੱਲੂ ਸਿੱਧਾ ਕਰਨ ਲੱਗੇ ਨੇ ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।

ਹੌਲੇ ਬੰਦੇ ਮਗਰੇ ਲਾ ਲਏ ਥੋੜ੍ਹੇ ਦੁਬਿਧਾ ਵਿਚ ਫਸਾ ਲਏ ਹਰਿਆ ਬੂਟੁ ਰਹਿ ਗਏ ਜਿਹੜੇ ਉਹ ਕਿੱਥੇ ਫਿਰ ਜਰਨ ਲੱਗੇ ਨੇ ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।

ਆਪਸ ਵਿਚ ਉਲਝਾਉਣਾ ਚਾਹੁੰਦੇ ਤਮਾਸ਼ਬੀਨ ਬਣਾਉਣਾ ਚਾਹੁੰਦੇ ਅੱਗ ਲਗਾ ਕੇ ਵੇਖ ਵਪਾਰੀ ਡੱਬੂ ਕੰਧ ‘ਤੇ ਧਰਨ ਲੱਗੇ ਨੇ ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।

ਲੋਗਨ ਰਾਮੁ ਖਿਲਾਉਨਾ ਜਾਨਾਂ।। (ਕਵਿਤਾ ਭਾਗ-1)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: