ਆਕਸੀਜਨ ਦੀ ਕਮੀ ਨਾਲ
ਬਹੁਤ ਸਾਰੇ ਦਰਿਆ ਮਰ ਗਏ
ਪਰ ਕਿਸੇ ਨੇ ਧਿਆਨ ਨਾ ਦਿੱਤਾ
ਕਿ ਉਹਨਾਂ ਦੀਆਂ ਲਾਸ਼ਾਂ ਤੈਰ ਰਹੀਆਂ ਨੇ
ਮਰੇ ਹੋਏ ਪਾਣੀਆਂ ਤੇ ਅੱਜ ਵੀ
ਦਰਿਆ ਦੀ ਲਾਸ਼ ਦੇ ਉੱਪਰ
ਆਦਮੀ ਦੀ ਲਾਸ਼ ਪਾ ਦੇਣ ਨਾਲ
ਕਿਸੇ ਦੇ ਅਪਰਾਧ ਓਸ ਪਾਣੀ ਨਾਲ ਧੋਤੇ ਨਹੀਂ ਜਾਣੇ
ਉਹ ਸਭ ਪਾਣੀ ਤੇ ਤੈਰਦੇ ਰਹਿੰਦੇ ਹਨ
ਜਿਵੇਂ ਦਰਿਆ ਦੇ ਨਾਲ
ਆਦਮੀ ਦੀਆਂ ਲਾਸ਼ਾਂ ਤੈਰ ਰਹੀਆਂ ਹਨ
ਇਕ ਦਿਨ ਜਦ ਸਾਰੇ ਦਰਿਆ
ਮਰ ਜਾਣਗੇ ਆਕਸੀਜਨ ਦੀ ਕਮੀ ਨਾਲ
ਤਾਂ ਮਰੇ ਹੋਏ ਦਰਿਆਵਾਂ ਤੇ ਤਰਦੀਆਂ ਮਿਲਣਗੀਆਂ
ਸਭਿਅਤਾਵਾਂ ਦੀਆਂ ਲਾਸ਼ਾਂ ਵੀ
ਦਰਿਆ ਜਾਣਦੇ ਨੇ
ਉਹਨਾਂ ਦੇ ਮਰਨ ਬਾਦ ਆਓਂਦੀ ਹੈ
ਸਭਿਅਤਾਵਾਂ ਦੇ ਮਰਨ ਦੀ ਬਾਰੀ।
ਕਵਿਤਰੀਃ ਜਸਿੰਟਾ ਕੇਰਕੇੱਟਾ
ਪੰਜਾਬੀ ਤਰਜਮਾਃ ਇੰਦਰਪ੍ਰੀਤ ਸਿੰਘ