ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਮੈ ਕਿਵੇਂ ਸਹਿਜ ਅਤੇ ਅਤਿ ਸ਼ਾਂਤ ਬੈਠਾ ਹਾਂ! ਮੇਰੇ ਜ਼ਿਹਨ ਵਿੱਚ,ਇੱਕ ਚੱਲ ਰਿਹਾ ਤੂਫ਼ਾਨ ਐ।
ਹੱਡ ਚੀਰਵੀਂ ਠੰਡ ਅਤੇ ਸਾਡੇ ਬਜ਼ੁਰਗਾਂ ਦਾ। ਹੋਈ ਸਰਕਾਰ ਕਿਉਂ, ਐਨੀ ਕਹਿਰਵਾਨ ਐ।
ਮਨ ਦੀ ਗੱਲ ਨਹੀਂ ਹੱਲ,ਕਸੂਤੇ ਹਾਲਾਤਾਂ ਦਾ। ਬੇਕਦਰੀ ਅਤੇ ਤੋਹਮਤਾਂ,ਝੱਲ ਰਿਹਾ ਕਿਸਾਨ ਐ।
ਸਿਜਦਾ ਹੈ,ਹਿੱਕਾਂ ਤਾਣ ਜੂਝਦੇ ਕਿਸਾਨੀ ਜਜ਼ਬੇ ਨੂੰ। ਬੇ-ਗੈਰਤ ਜ਼ਮੀਰ ਵੇਚ,ਬਣਿਆ ਫ਼ਕੀਰ ਮਹਾਨ ਐ।
ਤ੍ਰਾਸਦੀ ਦਾ ਸ਼ਿਖਰ ਹੈ,ਅੰਨਦਾਤੇ ਨੂੰ ਰੋਟੀ ਦਾ ਫਿਕਰ ਐ। ਦਿੱਲੀਏ ਨਾ ਭੁੱਲੀਂ,ਇਹੋ ਯੋਧੇ ਤੇਰੀ ਅਸਲ ਪਛਾਣ ਐ।
–