ਲੀਬੀਆ: ਲੀਬੀਆ ਦਾ ਇਕ ਯਾਤਰੀ ਜਹਾਜ਼ ਮਾਲਟਾ ‘ਚ ਉਤਾਰਿਆ ਗਿਆ ਹੈ। ਮਾਲਟਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਗਵਾ ਵਰਗੀ ਸਥਿਤੀ ਲਗਦੀ ਹੈ। ਸਥਾਨਕ ਮੀਡੀਆ ਮੁਤਾਬਕ ਅਫਰੀਕੀਆਹ ਏਅਰਵੇਜ਼ ਦਾ ਇਹ ਜਹਾਜ਼ ਏਅਰ ਬਸ 320 ਉਸ ਵੇਲੇ ਆਪਣੇ ਰਾਹ ਤੋਂ ਹਟਿਆ ਜਦੋਂ ਉਹ ਲੀਬੀਆ ਹਵਾਈ ਖੇਤਰ ‘ਚ ਸੀ। ਮੁੱਢਲੀਆ ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ ਦੋ ਅਗਵਾਕਾਰ ਸ਼ਾਮਲ ਸੀ ਜਿਨ੍ਹਾਂ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਸੀ।
ਮਾਲਟਾ ਦੇ ਪ੍ਰਧਾਨ ਮੰਤਰੀ ਜੋਸੈਫ ਮਸਕਟ ਨੇ ਕਿਹਾ ਕਿ ਸੁਰੱਖਿਆ ਦੇ ਤਮਾਮ ਇੰਤਜ਼ਾਮ ਕਰ ਲਏ ਗਏ ਹਨ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਮਾਲਟਾ ਕੌਮਾਂਤਰੀ ਹਵਾਈ ਅੱਡੇ ਨੇ ਟਵਿਟਰ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਏਅਰਪੋਰਟ ‘ਤੇ ਬਿਨਾਂ ਇਜਾਜ਼ਤ ਤੋਂ ਰੁਕਾਵਟ ਪੈਦਾ ਹੋ ਗਈ ਹੈ। ਉਥੇ ਐਮਰਜੈਂਸੀ ਟੀਮਾਂ ਭੇਜ ਦਿੱਤੀਆਂ ਗਈਆਂ ਹਨ।
ਨੋਟ: ਖ਼ਬਰ ਲਿਖੇ ਜਾਣ ਤਕ ਘਟਨਕ੍ਰਮ ਜਾਰੀ ਹੈ।