Site icon Sikh Siyasat News

ਤਰਸਯੋਗ ਹੈ ਓਹ ਦੇਸ਼ ਜੋ ਜੇਲ੍ਹ ਭੇਜ ਦਿੰਦਾ ਹੈ ਓਹਨਾਂ ਨੂੰ ਜੋ ਇਨਸਾਫ਼ ਦੀ ਮੰਗ ਕਰਦੇ ਹਨ: ਅਰੁੰਧਤੀ ਰਾਏ

26 ਅਕਤੂਬਰ 2010 ਨੂੰ ਅਰੁੰਧਤੀ ਰਾਏ ਵੱਲੋਂ ਦਿੱਤੇ ਗਏ ਬਿਆਨ ਦਾ ਪੰਜਾਬ ਤਰਜ਼ਮਾ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ। ਯਾਦ ਰਹੇ ਕਿ ਸੰਸਾਰ ਪ੍ਰਸਿੱਧ ਲੇਖਕਾ ਉੱਤੇ ਭਾਰਤ ਸਰਕਾਰ ‘ਆਪਣੇ ਭਾਸ਼ਣਾਂ ਰਾਹੀਂ ਕਸ਼ਮੀਰ ਦੀ ਅਜ਼ਾਦੀ ਦੀ ਹਿਮਾਇਤ ਕਰਨ ਦੇ ਜ਼ੁਰਮ’ ਕਰਕੇ ਮੁਕਦਮਾਂ ਦਰਜ਼ ਕਰਨ ਦੇ ਮਨਸੂਬੇ ਘੜ ਰਹੀ ਹੈ: ਸੰਪਾਦਕ।

ਮੈਂ ਸ਼੍ਰੀਨਗਰ,ਕਸ਼ਮੀਰ ਤੋਂ ਲਿਖ ਰਹੀ ਹਾਂ।ਅੱਜ ਤੜਕੇ ਦੇ ਅਖਬਾਰ ਕਹਿੰਦੇ ਨੇ ਕਿ ਪਿਛਲੇ ਦਿਨੀਂ ਹੋਏ ਜਨਤਕ ਸਮਾਗਮ ਵਿੱਚ ਜੋ ਗੱਲਾਂ ਮੈਂ ਕਹੀਆਂ,ਓਨ੍ਹਾਂ ਕਰਕੇ ਮੈਨੂੰ ਗਦਾਰੀ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਮੈਂ ਓਹੀ ਕਿਹਾ ਹੈ ਜੋ ਏਥੋਂ ਦੇ ਲੱਖਾਂ ਲੋਕ ਹਰ ਰੋਜ਼ ਕਹਿੰਦੇ ਹਨ। ਮੈਂ ਓਹੀ ਕਿਹਾ ਜੋ ਮੈਂ ,ਤੇ ਦੂਸਰੇ ਬੁਲਾਰੇ ਕਈ ਸਾਲਾਂ ਤੋਂ ਕਹਿੰਦੇ ਜਾਂ ਲਿਖਦੇ ਆ ਰਹੇ ਹਨ ।ਕੋਈ ਵੀ ਜਣਾ ਜੇ ਮੇਰੇ ਭਾਸ਼ਣਾਂ ਦੀ ਲਿਖਤ ਪੜ੍ਹਨ ਦਾ ਉਜਰ ਕਰੇ ਤਾਂ ਓਹ ਜਾਣ ਸਕਦਾ ਹੈ ,ਇਕ ਮੁੱਢਲੇ ਰੂਪ ‘ਚ ਓਹ ਇਨਸਾਫ਼ ਦੀ ਮੰਗ ਹੈ।ਮੈਂ ਇਨਸਾਫ਼ ਦੀ ਗੱਲ ਕੀਤੀ ਹੈ,ਕਸ਼ਮੀਰ ਦੇ ਲੋਕਾਂ ਲਈ ਜਿਹੜੇ ਦੁਨੀਆਂ ਦੇ ਸਭ ਤੋਂ ਜ਼ਾਲਮ ਫੌਜੀ ਕਬਜ਼ੇ ਹੇਠ ਰਹਿ ਰਹੇ ਹਨ।ਓਨ੍ਹਾਂ ਕਸ਼ਮੀਰੀ ਪੰਡਿਤਾਂ ਲਈ ਜੋ ਇਥੋਂ ਜਲਾਵਤਨੀ ਦੇ ਦੁਖਾਂਤ ਵਿੱਚ ਰਹਿ ਰਹੇ ਹਨ । ਓਨ੍ਹਾਂ ਦਲਿਤ ਫੌਜੀ ਜਵਾਨਾਂ ਲਈ, ਜਿੰਨ੍ਹਾਂ ਦੀਆਂ ਕਬਰਾਂ, ਕਦਾਲੋਰ ਵਿੱਚ ਓਨ੍ਹਾਂ ਦੇ ਪਿੰਡਾਂ ਦੇ ਕੂੜੇ ਦੇ ਢੇਰ ‘ਤੇ ਹਨ। ਭਾਰਤ ਦੇ ਓਹਨਾਂ ਗਰੀਬਾਂ ਲਈ, ਜੋ ਅਜਿਹੇ ਕਬਜ਼ੇ ਦਾ ਹਰਜਾਨਾ ਭਰ ਰਹੇ ਨੇ ਤੇ ਇੱਕ ਪੁਲਸੀਆ ਰਾਜ ਦੀ ਦਹਿਸ਼ਤ ਹੇਠ ਰਹਿਣਾ ਸਿਖ ਰਹੇ ਹਨ।

ਕੱਲ੍ਹ ਮੈਂ ਸ਼ੋਪੀਆਂ ਦਾ ਦੌਰਾ ਕੀਤਾ,ਦੱਖਣੀ ਕਸ਼ਮੀਰ ਦੇ ਸੇਬ ਦੇ ਬਾਗਾਂ ਦਾ ਕਸਬਾ,ਜਿਹੜਾ ਪਿਛਲੇ ਸਾਲ ੪੭ ਦਿਨ ਬੰਦ ਰਿਹਾ ਸੀ।ਦੋ ਨੌਜਵਾਨ ਮੁਟਿਆਰਾਂ,ਆਸੀਆ ਤੇ ਨੀਲੋਫ਼ਰ, ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਜਿੰਨ੍ਹਾਂ ਦੀਆਂ ਲਾਸ਼ਾਂ ਝਰਨੇ ਦੇ ਵਹਾ ਵਿੱਚ ਲੱਭੀਆਂ ਅਤੇ ਜਿੰਨ੍ਹਾਂ ਦੇ ਕਾਤਲਾਂ ਨੂੰ ਹਾਲੇ ਇਨਸਾਫ਼ ਨੇ ਕੋਈ ਸਜ਼ਾ ਨਹੀਂ ਸੁਣਾਈ। ਮੈਂ ਨੀਲੋਫ਼ਰ ਦੇ ਪਤੀ ਤੇ ਆਸੀਆ ਦੇ ਭਰਾ ਸ਼ਕੀਲ ਨੂੰ ਵੀ ਮਿਲੀ।ਅਸੀਂ ਦੁੱਖ ਅਤੇ ਗੁੱਸੇ ਭਰੇ ਲੋਕਾਂ ਦੇ ਇੱਕ ਘੇਰੇ ਵਿੱਚ ਬੈਠੇ ,ਜੋ ਇਹ ਆਸ ਗਵਾ ਚੁੱਕੇ ਹਨ,ਇਕ ਓਨ੍ਹਾਂ ਨੂੰ ਭਾਰਤ ਤੋਂ ਕਦੇ ਇਨਸਾਫ਼ ਮਿਲੇਗਾ।ਤੇ ਹੁਣ ਉਹ ਵਿਸ਼ਵਾਸ ਕਰਦੇ ਹਨ ਇਕ — ਆਜ਼ਾਦੀ — ਹੀ ਇੱਕੋ ਇੱਕ ਉਮੀਦ ਹੈ।ਮੈਂ ਜਵਾਨ ਪੱਥਰ ਬਾਜਾਂ ਨੂੰ ਮਿਲੀ,ਜਿਨ੍ਹਾਂ ਨੂੰ ਅੱਖ ਵਿੱਚ ਗੋਲੀ ਮਾਰ ਦਿੱਤੀ ਗਏ ਸੀ।ਅਨੰਤਨਾਗ ਦੇ ਮੁੱਛ-ਫੁੱਟ ਮੁੰਡੇ,ਪੱਥਰ ਸੁੱਟਣ ਦੀ ਸਜ਼ਾ ਵਿੱਚ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਜਾ ਕੇ ਉਹਨਾਂ ਦੇ ਨਹੁੰ ਪੱਟ ਦਿੱਤੇ ਗਏ ।

ਅਖਬਾਰਾਂ ਵਿਚ ਕੁਝ ਨੇ ਮੇਰੇ ਸਿਰ ਦੋਸ਼ ਮੜਿਆ ਹੈ ਭੜਕਾਊ ਭਾਸ਼ਣ ਦੇਣ ਦਾ ,ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਦਾ ,ਪਰ ਅਸਲ ਵਿਚ ਜੋ ਮੈਂ ਕਿਹਾ ਹੈ ,ਪਿਆਰ ਤੇ ਮਾਣ ਨਾਲ ਕਿਹਾ ਹੈ ।ਜੋ ਆਉਂਦਾ ਹੈ ਇਹ ਨਾ ਚਾਹੁੰਦੇ ਕਿ ਲੋਕਾਂ ਦੇ ਮੂੰਹੋਂ ਇਹ ਕਹਾਉਣ ਲਈ ਇਕ ਓਹ ਭਾਰਤੀ ਹਨ।ਓਹਨਾਂ ਨੂੰ ਕਤਲ ਕੀਤਾ ਜਾਵੇ,ਬਲਾਤਕਾਰ ਹੋਣ,ਜੇਲ੍ਹਾਂ ‘ਚ ਬੰਦਾ ਰੱਖਿਆ ਜਾਵੇ ਜਾਂ ਓਹਨਾਂ ਦੇ ਨਹੁੰ ਖਿੱਚੇ ਜਾਣ। ਇਹ ਆਉਂਦਾ ਹੈ ਅਜਿਹੇ ਸਮਾਜ ਵਿਚ ਜਿਉਣ ਦੀ ਚਾਹ ਲਈ ਜੋ ਇਨਸਾਫ਼ ਪਸੰਦ ਹੋਵੇ, ਤਰਸਯੋਗ ਹੈ ਉਹ ਦੇਸ਼ ਜਿਸ ਦੇ ਲੇਖਕਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ ।ਤਰਸਯੋਗ ਹੈ ਓਹ ਦੇਸ਼ ਜੋ ਜੇਲ੍ਹ ਭੇਜ ਦਿੰਦਾ ਹੈ ਓਹਨਾਂ ਨੂੰ ਜੋ ਇਨਸਾਫ਼ ਦੀ ਮੰਗ ਕਰਦੇ ਹਨ। ਜਦ ਕਿ ਫਿਰਕਾਪ੍ਰਸਤ ਕਾਤਲ,ਬਹੁ-ਕਾਤਲ ,ਕਾਰਪੋਰੇਟ ਜਾਅਲਸਾਜ਼,ਲੁਟੇਰੇ ,ਬਲਾਤਕਾਰੀ ਤੇ ਅਤਿ ਗਰੀਬਾਂ ਦਾ ਖੂਨ ਚੂਸਣ ਵਾਲੇ , ਖੁਲ੍ਹੇਆਮ ਆਜ਼ਾਦ ਘੁੰਮਦੇ ਹਨ।

– ਅਰੁੰਧਤੀ ਰਾਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version