ਲੰਡਨ: ਜਦੋਂ ਜੂਨ 1984 ਵਿਚ ਬਿਪਰਵਾਦੀ ਇੰਡੀਅਨ ਸਟੇਟ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਤਾਂ 9 ਜੂਨ 1984 ਨੂੰ ਲੰਡਨ ਦੇ ‘ਟ੍ਰੈਫਲੈਗਰ ਸਕੁਏਅਰ’ ਵਿਚ ਸਿੱਖਾਂ ਦੀ ਭਾਰੀ ਇਕੱਤਰਤਾ ਹੋਈ। ਇਸ ਇਕਤੱਰਤਾ ਵਿਚ ਇੰਗਲੈਂਡ ਦੇ ਕੋਨੇ-ਕੋਨੇ ਤੋਂ ਸਿੱਖ ਪਹੁੰਚੇ ਸਨ ਤੇ ਉਹਨਾ ਸਿੱਖ ਅਜ਼ਾਦੀ ਲਹਿਰ ਦੀ ਹਿਮਾਇਤ ਦਾ ਪ੍ਰਗਟਾਵਾ ਕੀਤਾ ਸੀ। ਬੀਤੇ 40 ਸਾਲਾਂ ਦੌਰਾਨ ਹਰ ਸਾਲ ਜੂਨ ਮਹੀਨੇ ਇੰਗਲੈਂਡ ਭਰ ਵਿਚੋਂ ਸਿੱਖ ਇਸ ਥਾਂ ਉੱਤੇ ਇਕੱਠੇ ਹੋ ਕੇ ਮੁਜਾਹਿਰਾ ਕਰਦੇ ਹਨ।
ਜੂਨ 1984 ਘੱਲੂਘਾਰੇ ਦੇ 40ਵੇਂ ਵਰ੍ਹੇ ਇਹ ਇਕੱਤਰਤਾ 16 ਜੂਨ 2024 ਨੂੰ ਹੋਈ, ਜਿਸ ਦੀਆਂ ਚੋਣਵੀਆਂ ਤਸਵੀਰਾਂ ਹੇਠਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ: