Site icon Sikh Siyasat News

ਚੀਨ ਨੇ ਕਿਹਾ; ਦਲਾਈ ਲਾਮਾ ਦੀ ਅਰੁਣਾਂਚਲ ਫੇਰੀ ਭਾਰਤ ਦੀ ਵੱਡੀ ਗੁਸਤਾਖੀ

ਨਵੀਂ ਦਿੱਲੀ/ਪੇਈਚਿੰਗ: ਤਿੱਬਤੀ ਆਗੂ ਦਲਾਈ ਲਾਮਾ ਦੇ ਬੁੱਧਵਾਰ ਅਰੁਣਾਚਲ ਪ੍ਰਦੇਸ਼ ਦੇ ਦੌਰੇ ਕਾਰਨ ਚੀਨ ਨੇ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ‘ਭਾਰੀ ਨੁਕਸਾਨ’ ਪੁੱਜਾ ਹੈ। ਦੂਜੇ ਪਾਸੇ ਭਾਰਤ ਆਪਣੇ ‘ਅੜੀਅਲ’ ਰਵੱਈਏ ‘ਤੇ ਕਾਇਮ ਹੈ। ਚੀਨ ਨੇ ਇਸ ਮਾਮਲੇ ’ਤੇ ਪੇਇਚਿੰਗ ਵਿੱਚ ਭਾਰਤੀ ਰਾਜਦੂਤ ਵਿਜੇ ਗੋਖਲੇ ਕੋਲ ਵੀ ਸਖ਼ਤ ਇਤਰਾਜ਼ ਪ੍ਰਗਟਾਇਆ।

ਅਰੁਣਾਚਲ ਪ੍ਰਦੇਸ਼ ਵਿੱਚ ਥਬਚੋਗ ਬੋਮਦਿਲਾ ਵਿਖੇ ਤਿੱਬਤੀ ਆਗੂ ਦਲਾਈਲਾਮਾ (81)

ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਕਿਹਾ, “ਭਾਰਤ ਨੇ ਚੀਨੀ ਸਰੋਕਾਰਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ ਅੜੀਅਲ ਢੰਗ ਨਾਲ ਚੀਨ-ਭਾਰਤ ਸਰਹੱਦ ਦੇ ਵਿਵਾਦਗ੍ਰਸਤ ਪੂਰਬੀ ਹਿੱਸੇ ਵਿੱਚ ਦਲਾਈ ਲਾਮਾ ਦੀ ਫੇਰੀ ਦਾ ਪ੍ਰਬੰਧ ਕੀਤਾ, ਜਿਸ ਨਾਲ ਚੀਨ ਦੇ ਹਿੱਤਾਂ ਅਤੇ ਚੀਨ-ਭਾਰਤ ਰਿਸ਼ਤਿਆਂ ਨੂੰ ਭਾਰੀ ਸੱਟ ਵੱਜੀ ਹੈ।” ਚੀਨੀ ਆਗੂ ਹੂਆ ਨੇ ਕਿਹਾ ਕਿ ਚੀਨ ਵੱਲੋਂ ਆਪਣੀ ਇਲਾਕਾਈ ਪ੍ਰਭੁੱਤਾ ਦਾ ਰਾਖੀ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਇਸ ਸਬੰਧੀ ਸਖ਼ਤ ਭਾਸ਼ਾ ਵਾਲੇ ਸੰਪਾਦਕੀ ਵਿੱਚ ਕਿਹਾ ਕਿ ਇਹ ਦੌਰਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਲਈ ‘ਘਾਤਕ’ ਸਾਬਤ ਹੋਵੇਗਾ।

ਸਬੰਧਤ ਖ਼ਬਰ:

ਨੇਪਾਲ-ਚੀਨ ਵਲੋਂ ਪਹਿਲੀ ਵਾਰ ਫੌਜੀ ਮਸ਼ਕਾਂ ਕਰਨ ਨਾਲ ਭਾਰਤ “ਫਿਕਰਮੰਦ” …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version