10 ਮਹੀਨੇ ਪਹਿਲਾਂ ਭਾਜਪਾ ਦੀ ਵੱਡੀ ਜਿੱਤ ਵਿੱਚ ਯੋਗਦਾਨ ਪਾਉਣ ਵਾਲਾ ਸਵੈਮਾਨੀ ਹਿੰਦੂ ਵੋਟਰ ਹੁਣ ਪਰਵਾਸੀ ਮਜ਼ਦੂਰ ਬਣ ਗਿਆ ਹੈ। ਹਾਕਮ ਉਦਯੋਗਾਂ, ਕਾਰੋਬਾਰਾਂ ਦੀ ਮੁੜ ਸੁਰਜੀਤੀ ਲਈ ਫੰਡ ਜੁਟਾਉਣ ਦੇ ਕਾਰਜਾਂ ਵਿੱਚ ਰੁੱਝੇ ਹੋਏ ਹਨ।ਇਹ ਲੋਕ ਸਰਕਾਰ ਲਈ ਬੇਲੋੜੀ ਅਤੇ ਅਦਿੱਖ ਲੇਬਰ ਸਿੱਧ ਹੋ ਰਹੇ ਹਨ। ਕੋਰੋਨਵਾਇਰਸ ਮਹਾਂਮਾਰੀ ਤੋਂ ਪ੍ਰਭਾਵਤ ਅਚਾਨਕ 24 ਮਾਰਚ ਨੂੰ ਕੀਤੀ ਤਾਲਾਬੰਦੀ ਜੋ 50 ਦਿਨਾਂ ਤੱਕ ਵਧਾ ਦਿੱਤੀ ਗਈ । ਭੁੱਖੇ ਮਰ ਰਹੇ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਦੀਆਂ ਝੁੱਗੀਆਂ ਵਿਚੋਂ ਮਜਬੂਰ ਹੋਕੇ ਸ਼ਹਿਰੀ ਕੰਮ ਕਰਨ ਵਾਲੀਆਂ ਥਾਵਾਂ ਤੋਂ ਪ੍ਰਵਾਰਾਂ ਸਮੇਤ ਬੱਚਿਆਂ ਨਾਲ ਉਨ੍ਹਾਂ ਦੇ ਦੂਰ-ਦੁਰਾਡੇ ਦੇ ਜਨਮ ਸਥਾਨਾਂ ਵਲ ਤੁਰਨ ਲਈ ਮਜਬੂਰ ਹੋ ਗਏ। ਕੋਈ ਜਨਤਕ ਟ੍ਰਾਂਸਪੋਰਟ ਰੇਲ ਗੱਡੀਆਂ ਨਾ ਹੋਣ ਕਾਰਨ ਉਹ ਰੇਲਵੇ ਟਰੈਕਾਂ, ਰੇਗਿਸਤਾਨਾਂ ਵਿਚ ਪੈਦਲ ਤੁਰਦੇ ਪੁਲਿਸ ਨੂੰ ਰਿਸ਼ਵਤਾਂ ਦੇ ਕੇ ਅੰਤਰ-ਰਾਜ ਪਾਬੰਦੀਆਂ ਤੋਂ ਬਚਣ ਲਈ ਭਰੇ ਟਰੱਕਾਂ ‘ਤੇ ਸਫਰ ਕਰਨ ਲਈ ਮਜਬੂਰ ਹੋ ਗਏ। . ਇਸ ਪ੍ਰਕਾਰ, ਭਾਰਤੀ ਸਰਕਾਰ ਤੇ ਮੱਧ ਵਰਗ ਦੀ ਬੇਰੁੱਖੀ ਕਾਰਨ ਤਕਰੀਬਨ 400 ਗਰੀਬ ਨਾਗਰਿਕਾਂ ਨੇ ਆਪਣੀ ਜਾਨ ਗਵਾਈ ਹੈ ਜਿਨ੍ਹਾਂ ਨੇ 10 ਮਹੀਨੇ ਪਹਿਲਾਂ ਹਾਕਮਾਂ ਨੂੰ ਸੱਤਾ ਲਈ ਵੋਟ ਦਿੱਤੀ ਹੈ। ਕੁਝ ਰਸਤੇ ਵਿਚ ਥਕਾਵਟ ਨਾਲ ਮਰ ਗਏ, ਕੁਝ ਰੇਲਵੇ ਟਰੈਕਾਂ ਅਤੇ ਸੜਕਾਂ ‘ਤੇ ਕੁਚਲੇ ਗਏ ਅਤੇ ਕੁਝ ਹਾਦਸਿਆਂ ਦਾ ਸ਼ਿਕਾਰ ਹੋਏ ਹਨ। 40 ਕਰੋੜ ਦੀ ਕਿਰਤ ਲੇਵਰ ਵਿਚੋਂ ਇਕ ਚੌਥਾ ਹਿੱਸਾ 10 ਕਰੋੜ ਪ੍ਰਵਾਸੀ ਮਜ਼ਦੂਰ ਪਿੰਡਾਂ ਦੇ ਹਨ।
ਉਦਯੋਗਪਤੀਆਂ ਦੇ ਦਬਾਅ ਹੇਠ 40 ਦਿਨਾਂ ਦੇ ਬੰਦ ਦੌਰਾਨ ਰੇਲ ਸੇਵਾ ਰੋਕੀ ਰੱਖੀ। ਹਾਹਾਕਾਰ ਹੋਣ ਤੋਂ ਬਾਅਦ ਕੁਝ ਕਿਰਤੀ ਰੇਲ ਗੱਡੀਆਂ ਨੂੰ ਸੇਵਾ ਵਿੱਚ ਚਾਲੂ ਕਰ ਦਿੱਤਾ ਗਿਆ। ਹੁਣ ਫੇਰ, ਪੁਲਿਸ ਤੇ ਸਰਕਾਰੀ ਮਸ਼ੀਨਰੀ ਬੇਵਸ ਕਿਰਤੀ ਮਜਦੂਰਾਂ ਦੀਆਂ ਰੇਲ ਗੱਡੀਆਂ ਵਿਚ ਹੋਰ ਰੁਕਾਵਟਾਂ ਪਾ ਰਹੀ ਹੈ। ਮੋਦੀ ਸਰਕਾਰ ਵੱਲੋਂ ਲੇਬਰ ਲਈ 1000 ਕਰੋੜ ਦਾ ਤਾਜ਼ਾ ਪੈਕੇਜ ਪ੍ਰਤੀ 100 ਰੂਪੈ ਪ੍ਰਤੀ ਮਜ਼ਦੂਰ ਅਸਿੱਧੀ ਸਪੁਰਦਗੀ ਦੇ ਨਾਲ ਨਿਗੂਣਾ ਜਿਹਾ ਲਾਭ ਪਾਤਰੀ ਹੈ ਕਿਉਂਕਿ ਫੰਡਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਭੇਜਿਆ ਜਾਣਾ ਹੈ। ਪੁਰਾਣੇ ਵਕਤ ਤੋਂ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਥਾਂ ਬੇਇਨਸਾਫੀ, ਵਿਤਕਰੇ ਅਤੇ ਜਾਤੀ,ਜਮਾਤੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉੱਤਰੀ ਸੂਬੀਆਂ ਵਿੱਚ ਇਸ ਤੋਂ ਵੀ ਵੱਧ ਪਰਭਾਵ ਹੈ ਉਦਾਹਰਣ ਦੇ ਤੌਰ ‘ਤੇ, ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਪੰਜਾਬ ਕੁਝ ਨਹੀਂ ਚਲ ਸਕਦਾ ਪਰ’ ਭਈਆਂ ‘ਨੂੰ ਲਗਭਗ ਸਾਰੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਲੁੱਟ ਚੋਰੀ ਦੀਆਂ ਅਪਰਾਧਕ ਘਟਨਾਵਾਂ ਸ਼ਾਮਲ ਹਨ। ਦਰਅਸਲ, ਮਜ਼ਦੂਰਾਂ ਨਾਲ ਬਦਸਲੂਕੀ ਦਾ ਵਰਤਾਰਾ ਅਟੁੱਟ ਵਰਣਨ ਜਾਤੀ ਅਤੇ ਜਮਾਤੀ ਸੁਮੇਲ ਤੋਂ ਪੈਦਾ ਹੁੰਦਾ ਹੈ। ਮਨੂੰ ਸਮ੍ਰਿਤੀ ‘ਤੇ ਅਧਾਰਤ ਬ੍ਰਾਹਮਣੀ ਸਮਾਜਿਕ ਵਿਵਸਥਾ ਦਾ ਅਧਾਰ ਧਰਮ-ਗ੍ਰੰਥ, ਜਾਤੀ ਅਧਾਰਤ ਸਭਿਆਚਾਰ ਵਿਚ ਕਾਇਮ ਹੈ ਜੋ ਕਿ ਦਲਿਤਾਂ ਅਤੇ ਹੇਠਲੀਆਂ ਜਾਤੀਆਂ ਦੇ ਵਿਤਕਰੇ ਤੇ ਅਦਿੱਖਤਾ ਦੇ ਵਰਤਾਰੇ ਨੂੰ ਪਵਿੱਤਰ ਮਾਨਤਾ ਪ੍ਰਦਾਨ ਕਰਦਾ ਹੈ ਜੋ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਗਰੀਬਾਂ ਦੀ ਬਹੁ-ਗਿਣਤੀ ਨੂੰ ਪੀੜ੍ਹਤ ਕਰਦਾ ਹੈ। ਇਸ ਭਾਰਤੀ ਦਰਜਾਬੰਦੀ ਵਾਲੇ ਸਮਾਜ ਵਿਚ ਉੱਚ ਜਾਤੀਆਂ (ਸਵਰਨ ਜਾਤੀਆਂ) ਸੱਤਾਧਾਰੀ ਸਿਆਸਤਦਾਨਾਂ ਨੌਕਰਸ਼ਾਹਾਂ ਉਦਯੋਗਪਤੀ, ਮੀਡੀਆ ਹਾਉਸ, ਅਤੇ ਨਿਆਂ ਪਾਲਿਕਾ ਉੱਤੇ ਕਾਬਜ ਹਨ। ਇੱਕ ਮਾੜੀ ਸ਼ਾਜਿਸ਼ ਅਧੀਂਨ ਕਿਰਤ ਕਾਨੂੰਨਾਂ ਨੂੰ ਖਤਮ ਕਰਨ ਜਾਂ ਮੁਅੱਤਲ ਕਰਨ ਨਾਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦਾ ਅਪਰਾਧਕ ਕਾਰਜ ਕੀਤਾ ਜਾ ਰਿਹਾ ਹੈ। ਸਮਾਜ ਸ਼ਾਸਤਰੀ ਕਹਿੰਦੇ ਹਨ ਕਿ ਭਾਰਤੀ ਰਾਜ ਲਈ ਸਿਰਫ 15-20 ਕਰੋੜ ਮੱਧ-ਵਰਗੀ ਲੋਕ ਨਾਗਰਿਕ ਹਨ ਬਾਕੀ ਕੋਈ ਅਹਿਮੀਅਤ ਨਹੀਂ ਰੱਖਦੇ।
– ਜਸਪਾਲ ਸਿੰਘ ਸਿੱਧੂ ਅਤੇ ਖੁਸ਼ਹਾਲ ਸਿੰਘ