Site icon Sikh Siyasat News

ਪਠਾਠਕੋਟ ਫੌਜੀ ਹਵਾਈ ਅੱਡੇ ਵਿੱਚ ਚੱਲ ਰਿਹਾ ਮੁਕਾਬਲਾ ਖਤਮ

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ

ਪਠਾਨਕੋਟ (4 ਜਨਵਰੀ, 2016): ਪਠਾਨਕੋਟ ਦੇ ਫੌਜੀ ਅੱਡੇ ‘ਤੇ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਮੁਕਬਾਲੇ ਵਿੱਚ 6 ਹਮਲਾਵਰਾਂ ਅਤੇ ਭਾਰਤੀ ਫੌਜ ਦੇ ਕਰਨਲ ਸਮੇਤ ਸੁਰੱਖਿਆ ਦਸਤਿਆਂ ਦੇ 7 ਮੈਂਬਰਾਂ ਦੀਆਂ ਜਾਨਾਂ ਜਾਣ ਦੀਆਂ ਖ਼ਬਰਾਂ ਹਨ।

ਪਠਾਨਕੋਟ ਫੌਜੀ ਹਵਾਈ ਅੱਡੇ ਹਮਲੇ ਵਿੱਚ ਚੱਲ ਰਿਹਾ ਮੁਕਾਬਲਾ ਖਤਮ ਹੋਇਆ

ਹਮਲੇ ਦਾ ਮੁਕਾਬਲੀ ਭਾਰਤੀ ਫੌਜ, ਹਵਾਈ ਅੱਡੇ ਦੇ ਸੁਰੱਖਿਆ ਦਸਤੇ ਅਤੇ ਨੈਸ਼ਨਲ ਸਕਿਉਰਿਟੀ ਗਾਰਡ ਦੇ ਦਸਤਿਆਂ ਨੇ ਸਾਂਝੇ ਤੌਰ ‘ਤੇ ਕੀਤਾ।

ਹੁਣ ਤੱਕ ਦੀਆਂ ਮਿਲੀਆਂ ਖ਼ਬਰਾਂ ਮੁਤਾਬਿਕ ਨੈਸ਼ਨਲ ਸਕਿਉਰਿਟੀ ਗਾਰਡਜ਼ ਦੇ ਲੈਫਟੀਨੈਟ ਕਰਨਲ ਨਰਿੰਜਣ ਸਮੇਤ 7 ਭਾਰਤੀ ਸੁਰੱਖਿਆ ਜਵਾਨ ਮਾਰੇ ਜਾ ਚੁੱਕੇ ਹਨ, ਜਦਕਿ 6 ਹਮਲਾਵਰਾਂ ਦੀ ਮੌਤ ਦੀ ਖਬਰ ਹੈ।

ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version