ਫਰੀਦਕੋਟ: 2015 ‘ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਇਕੱਠੀ ਹੋਈ ਸੰਗਤ ਉੱਤੇ ਗੋਲੀਆਂ ਵਰ੍ਹਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਐਸਐਸਪੀ ਚਰਨਜੀਤ ਸ਼ਰਮਾ ਤੋਂ ਬਾਅਦ ਇਹ ਇਸ ਮਾਮਲੇ ਦੀ ਸਭ ਤੋਂ ਵੱਡੀ ਗਿਰਫਤਾਰੀ ਹੈ।
ਇਸ ਮਾਮਲੇ ਦੀ ਜਾਂਚ ਲਈ ਬਣੇ ਖਾਸ ਜਾਂਚ ਦਲ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਨੇ ਦੱਸਿਆ ਕਿ ” ਪਰਮਰਾਜ ਉਮਰਾਨੰਗਲ ਦਾ ਨਾਂ ਸ਼ੁਰੂਆਤੀ ਜਾਂਚ ਵਿੱਚ ਹੀ ਸਾਹਮਣੇ ਆ ਗਿਆ ਸੀ। ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਗਿਰਫਤਾਰੀ ਤੋਂ ਬਾਅਦ ਸਾਡੇ ਕੋਲ ਲੋੜੀਂਦੇ ਸਬੂਤ ਆ ਗਏ ਹਨ ਇਸ ਲਈ ਮੈਂ ਆਈ.ਜੀ ਪਰਮਰਾਜ ਉਮਰਾਨੰਗਲ ਦੀ ਗਿਰਫਤਾਰੀ ਦੀ ਪੁਸ਼ਟੀ ਕਰਦਾ ਹਾਂ”।
“ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸ ਵੇਲੇ ਪਰਮਰਾਜ ਉਮਰਾਨੰਗਲ ੳਥੇ ਹੀ ਮੌਜੂਦ ਸਨ, ਉਹ ਲੁਧਿਆਣੇ ਤੋਂ ਫੋਰਸ ਵੀ ਲੈ ਕੇ ਗਏ ਸਨ ਅਤੇ ੳਥੇ ਸਭ ਕੁਝ ਇਹਨਾਂ ਦੀ ਕਮਾਨ ਹੇਠ ਹੀ ਹੋ ਰਿਹਾ ਸੀ।
ਉਹਨਾਂ ਦੱਸਿਆ ਕਿ ਸੰਗਤ ਸ਼ਾਂਤਮਈ ਰੂਪ ‘ਚ ਰੋਸ ਪ੍ਰਦਰਸ਼ਨ ਕਰ ਰਹੀ ਸੀ ਜਿਸ ਉੱਤੇ ਪੁਲਸ ਵਲੋਂ ਗੋਲੀਬਾਰੀ ਕੀਤੀ ਗਈ।ਫਰੀਦਕੋਟ ਦੀ ਅਦਾਲਤ ਵਿੱਚ ਕੱਲ੍ਹ ਪੇਸ਼ ਕੀਤਾ ਜਾਵੇਗਾ।
ਪਰਮਰਾਜ ਉਮਰਾਨੰਗਲ 2015’ਚ ਲੁਧਿਆਣੇ ਵਿਖੇ ਕਮਿਸ਼ਨਰ ਵਜੋਂ ਤੈਨਾਤ ਸਨ।