ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਵਿਦੇਸ਼

ਭਾਈ ਪਰਮਜੀਤ ਸਿੰਘ ਪੰਮਾ ਦੀ ਪੁਰਤਗਾਲ ਅਦਾਲਤ ਵਿੱਚ ਪੇਸ਼ੀ ਅੱਜ

By ਸਿੱਖ ਸਿਆਸਤ ਬਿਊਰੋ

January 04, 2016

ਸਬਨ, ਪੁਰਤਗਾਲ (3 ਜਨਵਰੀ, 2016): ਪੁਰਾਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿੱਚ ਪੁਰਤਗਾਲ ਅਦਾਲਤ ਵਿੱਚ ਅੱਜ ਪੇਸ਼ੀ ਹੈ।

ਬਰਤਾਨੀਆਂ ਵਿੱਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪੰਮਾਂ ਆਪਣੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਲਈ ਪੁਰਤਗਾਲ ਗਏ ਸਨ, ਜਿੱਥੇ ਉਨ੍ਹਾਂ ਨੂੰ ਇੱਕ ਹੋਟਲ ਵਿੱਚੋਂ ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਇੰਟਰਪੋਲ ਨੇ ਪੁਰਤਗਾਲ ਦੀ ‘ਫੋਰਗੀਨਰ ਐਾਡ ਬਾਡਰ ਸਰਵਿਸਜ਼’ (ਸੈਫ਼) ਰਾਹੀਂ ਫਾਰੋ ਦੇ ਹੋਟਲ ਪ੍ਰਾਈਜ਼ ‘ਚੋਂ ਗਿ੍ਫ਼ਤਾਰ ਕਰ ਲਿਆ ਸੀ, ਜਿਸ ਦੀ ਭਾਰਤ ਹਵਾਲਗੀ ਬਾਰੇ 4 ਜਨਵਰੀ ਨੂੰ ਮੁੜ ਪੇਸ਼ੀ ਹੈ।

ਜਾਣਕਾਰੀ ਦਿੰਦਿਆਂ ਭਾਈ ਪੰਮਾ ਦੀ ਪਤਨੀ ਪਿੰਕੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਸੌੜੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ।ਭਾਈ ਪੰਮਾ ਦੀ ਪਤਨੀ ਨੇ ਅੱਜ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬਨ ਵਿਖੇ ਪੁਰਤਗਾਲ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਰਿਹਾਈ ਲਈ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ, ਜਿਸ ‘ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸੰਗਤਾਂ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

ਬਰਤਾਨੀਆਂ ਦੀ ਸਮੁੱਚੀਆਂ ਸਿੱਖ ਜੱਥੇਬੰਦੀਆਂ ਭਾਈ ਪੰਮੇ ਦੀ ਬਰਤਾਨੀਆਂ ਵਾਪਸੀ ਲਈ ਯਤਨਸੀਲ ਹਨ। ਉਨਾਂ ਵੱਲੋਂ ਜਿੱਥੇ ਬਰਤਾਨੀਆਂ ਸਰਕਾਰ ਤਕ ਪਹੁੰਚ ਕੀਤੀ ਜਾ ਰਹੀ ਹੈ, ਉੱਥੇ ਨਾਲ ਨਾਲ ਕਾਨੂੰਨੀ ਪਹਿਲੂਆਂ ਤੋਂ ਵੀ ਚੰਗੀ ਤਰਾਂ ਕੇਸ ਦੀ ਪੈਰਵੀ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਭਾਰਤ ਹਵਾਲਗੀ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਸਿੱਖਸ ਫਾਰ ਜਸਟਿਸ ਦੇ  ਗੁਰਪਤਵੰਤ ਸਿੰਘ ਤੇ ਪੁਰਤਗੇਜ਼ੀ ਵਕੀਲ ਮੈਨੂਅਲ ਲੂਈਜ਼ ਫਰੇਰਾ ਨੇ ਵੀ ਕਿਹਾ ਕਿ ਉਨ੍ਹਾਂ ਦਾ ਕੇਸ ਪੂਰੀ ਤਰਾਂ ਨਾਲ ਮਜ਼ਬੂਤੀ ‘ਚ ਹੈ ।

ਭਾਈ ਪਰਮਜੀਤ ਸਿੰਘ ਨੂੰ ਪੰਜਾਬ ਪੁਲਿਸ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ, ਪਟਿਆਲਾ ਅਤੇ ਅੰਬਾਲਾ ਵਿੱਚ ਹੋਏ ਬੰਬ ਧਮਾਕਿਆਂ ਦੇ ਕੇਸ ਵਿੱਚ ਭਾਰਤ ਲਿਜਾਣਾ ਚਾਹੁੰਦੀ ਹੈ ਜਦੋਂ ਕਿ ਇਹਨਾਂ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਅਦਾਲਤਾਂ ਵੱਲੋਂ ਬਾਇੱਜ਼ਤ ਬਰੀ ਕੀਤੇ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: