Site icon Sikh Siyasat News

ਪੰਥਕ ਮੋਰਚੇ ਦੇ ਭਾਈ ਹਰਪਾਲ ਸਿੰਘ ਚੀਮਾ ਦੀ ਵਿਸ਼ਾਲ ਚੋਣ ਰੈਲੀ ਨੇ ਵਿਰੋਧੀਆਂ ਦੇ ਹੌਸਲੇ ਪਸਤ ਕੀਤੇ

ਬੱਸੀ ਪਠਾਣਾਂ (16 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਅਪਣੇ ਹਜ਼ਾਰਾਂ ਦੀ ਗਿਣਤੀ ਵਿੱਚ ਸਮੱਰਥਕਾਂ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਘਰਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ, ਖਮਾਣੋਂ ਤੋਂ ਚਲ ਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਦਾ ਅਸੀਰਵਾਦ ਲੈਣ ਲਈ ਪੁੱਜੇ ਅਤੇ ਅਰਦਾਸ ਕੀਤੀ। ਇਸ ਤੋਂ ਪਹਿਲਾਂ ਖਮਾਣੋਂ ਦੇ ਅਮਰ ਪੈਲੇਸ ਵਿੱਚ ਉਨ੍ਹਾਂ ਦੇ ਸਮਰੱਥਕਾਂ ਦਾ ਇੱਕਠ ਜੋ ਕਿ ਬਾਅਦ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ਨੂੰ ਸੰਬੋਧਨ ਕਰਦਿਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ 18 ਸਤੰਬਰ ਨੂੰ ਵੋਟਰ ਅਕਾਲ ਪੁਰਖ ਦੇ ਸਨਮੁਖ ਅਰਦਾਸ ਕਰਕੇ ਅਤੇ ਅਪਣੀ ਜ਼ਮੀਰ ਦੀ ਆਵਾਜ਼ ਨੂੰ ਸਮਝਦੇ ਹੋਏ ਉਸੇ ਉਮੀਦਵਾਰ ਨੂੰ ਵੋਟ ਦੇਣ ਜਿਹੜਾ ਇਕ ਧਾਰਮਿਕ ਨੁਮਾਇੰਦੇ ਵਜੋਂ ਅਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਸਕਣ ਦੇ ਯੋਗ ਹੈ ਅਤੇ ਇਸ ਕਸਵੱਟੀ ’ਤੇ ਪੂਰਾ ਉਤਰਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਵੋਟ ਦੇਣ ਦਾ ਮਕਸਦ ਸਿੱਖੀ ਦੇ ਬੋਲ ਬਾਲੇ ਕਾਇਮ ਕਰਨਾ ਹੋਣਾ ਚਾਹੀਦਾ ਹੈ। ਵੋਟ ਵਿਅਕਤੀ ਨੂੰ ਨਹੀਂ ਸਗੋਂ ਧਰਮ ਲਈ ਤੇ ਗੁਰੂ ਸਾਹਿਬਾਨ ਦੇ ਉਦੇਸਾਂ ਦੀ ਪੂਰਤੀ ਲਈ ਦਿੱਤੀ ਜਾਵੇ। ਖਮਾਣੋਂ ਤੋਂ ਫ਼ਤਿਹਗੜ੍ਹ ਸਾਹਿਬ ਪੁੱਜੇ ਇਸ 2 ਕਿਲੋਮੀਟਰ ਤੋਂ ਵੀ ਵੱਧ ਇਸ ਲੰਮੇ ਕਾਫ਼ਲੇ ਦਾ ਰਸਤੇ ਦੇ ਪਿੰਡਾਂ ਵਿੱਚ ਲੋਕਾਂ ਨੇ ਗਰਮਜਸ਼ੀ ਨਾਲ ਸਵਾਗਤ ਕਰਦਿਆਂ ਭਾਈ ਚੀਮਾ ਤੇ ਸਲਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਭਰੋਸ ਦਿੱਤਾ। ਪੰਥਕ ਮੋਰਚੇ ਦੇ ਸਮਰੱਥਕਾਂ ਨੇ ਇਸ ਲਾਮਿਸਾਲ ਕਾਫਲੇ ਨੂੰ ਵੇਖ ਕੇ ਕਿਹਾ ਕਿ ਹੈ ਕਿ ਜਿੱਥੇ ਇਸ ਨਾਲ ਅੱਜ ਵਿਰੋਧੀਆਂ ਦੇ ਹੌਸਲੇ ਪਸਤ ਹੋ ਗਏ ਹਨ ਉ¤ਥੇ ਭਾਈ ਚੀਮਾ ਤੇ ਸਲਾਣਾ ਦੀ ਜਿੱਤ ਨੂੰ ਵੀ ਲੋਕਾਂ ਦੇ ਬੇਮਿਸਾਲ ਹੁੰਗਾਰੇ ਨੇ ਯਕੀਨੀ ਬਣਾ ਦਿੱਤਾ ਹੈ।

ਇਸ ਵਿਸ਼ਾਲ ਚੋਣ ਰੈਲੀ ਦੌਰਾਨ ਅਕਾਲੀ ਦਲ 1920 ਤੋਂ ਸ. ਹਰੀ ਸਿੰਘ ਰੈਲੋਂ, ਪ੍ਰਿਤਪਾਲ ਸਿੰਘ ਬਡਵਾਲਾ, ਗੁਰਮੇਲ ਸਿੰਘ ਬਸੀ ਪਠਾਣਾਂ, ਰਾਜਿੰਦਰ ਸਿੰਘ ਨਡਿਆਲੀ, ਕੁਲਬੀਰ ਸਿੰਘ ਸੈਂਪਲਾ (ਕਿਸਾਨ ਵਿੰਗ) ਸਰਵਨ ਸਿੰਘ ਕੋਟਲਾ, ਗੁਰਵਿੰਦਰ ਸਿੰਘ ਬਡਵਾਲੀ, ਜਸਵਿੰਦਰ ਸਿੰਘ, ਸ਼ਮਸੇਰ ਸਿੰਘ ਬਸੀ, ਸੁਖਦੇਵ ਸਿੰਘ, ਐਡਵੋਕੇਟ ਲਾਂਬਾ, ਕਰਮ ਸਿੰਘ ਅਮਰਾਲਾ. ਡਾ. ਨਿਰਮਲ ਸਿੰਘ, ਸੁਖਦੇਵ ਸਿੰਘ ਫੋਰਮੈਨ, ਰਤਨ ਸਿੰਘ ਅਮਰਾਲਾ, ਚਰਨ ਸਿੰਘ ਸਿੰਧੜਾਂ, ਗੁਰਬਖਸ਼ ਸਿੰਘ ਖਾਲਸਾ, ਬਲਵੀਰ ਸਿੰਘ ਰੈਲੋਂ, ਹਜ਼ਾਰਾ ਸਿੰਘ, ਅਮਰੀਕ ਸਿੰਘ ਸ਼ਾਹੀ, ਫੌਜਾ ਸਿੰਘ, ਰੌਸਨ ਸਿੰਘ ਹੁਸੈਨਪੁਰ, ਪਰਮਜੀਤ ਸਿੰਘ ਪੰਮਾ ਸਿੰਬਲੀ, ਸੰਤ ਪਿਆਰਾ ਸਿੰਘ, ਹਰਚਰਨ ਸਿੰਘ ਧਾਲੀਵਾਲ, ਰਣਜੀਤ ਸਿੰਘ ਚੰਨੀ, ਭੁਪਿੰਦਰ ਸਿੰਘ ਮਹਿਦੂਦਾਂ, ਜਸਵੀਰ ਸਿੰਘ ਬਸੀ ਪਠਾਣਾਂ, ਸਤਨਾਮ ਸਿੰਘ, ਗਲਿਜ਼ਾਰ ਸਿੰਘ, ਬਹਾਦਰ ਸਿੰਘ ਹਵਾਰਾ, ਸੁਦਾਗਰ ਸਿੰਘ ਚੁਮਨਿ, ਪ੍ਰਮਜੀਤ ਸਿੰਘ ਚੁੰਨ੍ਹੀ, ਕੇਹਰ ਸਿੰਘ ਮਾਰਵਾ, ਦਰਸ਼ਨ ਸਿੰਘ ਬੈਣੀ, ਗੁਰਮੁਖ ਸਿੰਘ ਡਡਹੇੜੀ, ਹਰਪਾਲ ਸਿੰਘ ਸ਼ਹੀਦਗੜ੍ਹ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਸੋਹਨ ਸਿੰਘ ਮੋਹਾਲੀ, ਪਾਲ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਸਰਵਨ ਸਿੰਘ ਕੋਟਲਾ, ਬਲਕਾਰ ਸਿੰਘ, ਪੂਰਨ ਸਿੰਘ, ਨਸੀਬ ਸਿੰਘ ਗੜੌਲੀਆਂ, ਮਹਿੰਦਰ ਸਿੰਘ ਭਗੜਾਣਾ, ਹੇਮ ਰਾਜ ਖਟਕ, ਗੁਰਦਰਸ਼ਨ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ, ਪਰਮਵੀਰ ਸਿੰਘ ਸੋਨੀ, ਸੋਹਨ ਸਿੰਘ, ਬਲਜੀਤ ਸਿੰਘ ਗੁਣੀਆਂ ਮਾਜਰੀ, ਹਰਬੰਸ ਸਿੰਘ ਬਲਾੜਾ, ਗੁਰਦਿਆਲ ਸਿੰਘ, ਨੇਤਰ ਸਿੰਘ ਭਾਗਨਪੁਰ, ਅਮਰਜੀਤ ਸਿੰਘ ਬਡਗੁਜਰਾਂ, ਗਗਨਦੀਪ ਸਿੰਘ, ਯਾਦਵਿੰਦਰ ਸਿੰਘ, ਚਰਨਜੀਤ ਸਿੰਘ ਪੱਪਾ (ਭਾਣਜਾ ਸਾਹਿਬ- ਸ੍ਰੀ ਕਾਸ਼ੀ ਰਾਮ), ਗੁਰਮੀਤ ਸਿੰਘ ਮਹਿਦੂਦਾਂ, ਕੁਲਦੀਪ ਸਿੰਘ, ਹੰਸਰਾਜ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਅਮਰਾਲਾ, ਹਰਜਿੰਦਰ ਸਿੰਘ ਅਮਰਾਲਾ, ਭੀਮ ਚੰਦ ਸ਼ੁਕਲਾ, ਮਨਜੀਤ ਸਿੰਘ ਸ਼ਹੀਦਗੜ੍ਹ, ਪਿਆਰਾ ਸਿੰਘ ਮਹਿਮਦਪੁਰ, ਮਨਜੀਤ ਸਿੰਘ, ਪ੍ਰਭਜੀਤ ਸਿੰਘ ਬੱਬੀ, ਰੇਸ਼ਮ ਸਿੰਘ ਕਾਹਲੋਂ, ਜਸਵਿੰਦਰ ਸਿੰਘ, ਹੁਸੈਨਪੁਰਾ ਤੋਂ -ਬਲਦੇਵ ਸਿੰਘ, ਸੰਤੋਖ ਸਿੰਘ, ਪੂਰਨ ਸਿੰਘ, ਵਰਿੰਦਰਪਾਲ ਸਿੰਘ, ਸ਼ੇਰ ਸਿੰਗ ਪੰਜਕੋਜਹਾ, ਅਮਰ ਸਿੰਘ ਕਰੀਮਪੁਰਾ, ਬਲਕਾਰ ਸਿੰਘ ਨਵਨੀਤ ਸਿੰਘ, ਰੌਸ਼ਨ ਸਿੰਘ, ਜੰਗ ਸਿੰਗ ਕਿਸ਼ਨਪੁਰਾ, ਬਲਦੇਵ ਸਿੰਘ, ਜਥੇਦਾਰ ਦਰਸ਼ਨ ਸਿੰਘ ਮਨੈਲੀ ਅਤੇ ਬੀਬੀ ਰਜਿੰਦਰ ਕੌਰ ਚੁੰਨ੍ਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੱਰਥਕ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version