ਚੰਡੀਗੜ੍ਹ: ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਦੀ ਕੋਰ ਕਮੇਟੀ ਨੇ ਡੇਰਾ ਸਿਰਸਾ ਸਬੰਧੀ ਆ ਰਹੇ ਅਦਾਲਤੀ ਫ਼ੈਸਲੇ ਵਾਲੇ ਘਟਨਾਕ੍ਰਮ ’ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਇਸ ਜਬਰ-ਜਨਾਹ ਵਾਲੇ ਮਾਮਲੇ ਨਾਲ ਪੰਜਾਬ ਦੀ ਜਨਤਾ ਦਾ ਕੋਈ ਸਬੰਧ ਨਹੀਂ ਹੈ। ਇਹ ਡੇਰੇ ਦਾ ਅੰਦਰੂਨੀ ਅਤੇ ਅਦਾਲਤ ਨਾਲ ਜੁੜਿਆ ਮਾਮਲਾ ਹੈ। ਜਿਸ ਲਈ ਸਿੱਖ ਜਥੇਬੰਦੀਆਂ ਨੂੰ ਕਿਤੇ ਵੀ ਕਿਸੇ ਤਰ੍ਹਾਂ ਵੀ ਉਲਝਣ ਦੀ ਲੋੜ ਨਹੀਂ ਹੈ।
ਬਲਕਿ ਹਿੰਦੂ, ਮੁਸਲਿਮ, ਈਸਾਈ ਅਤੇ ਹੋਰ ਧਰਮਾਂ ਵਾਲੇ ਵੀ ਪੂਰੀ ਖਾਮੋਸ਼ੀ ਤੇ ਸਾਵਧਾਨੀ ਤੋਂ ਕੰਮ ਲੈਣ। ਕਿਉਂਕਿ ਸਿਆਸੀ ਜਮਾਤਾਂ ਵੋਟਾਂ ਦੀ ਗਿਣਤੀ-ਮਿਣਤੀ ਅਧੀਨ ਐਸੇ ਹਾਲਾਤ ਪੈਦਾ ਕਰਨ ਲਈ ਬੀਜ ਬੀਜਣ ਵਿਚ ਦੋਸ਼ੀ ਹਨ। ਕੇਂਦਰ ਸਰਕਾਰ ਤੇ ਪੰਜਾਬ ਹਰਿਆਣਾ ਸੂਬਾ ਸਰਕਾਰਾਂ ਨੇ ਸੁਰੱਖਿਆ ਦੀ ਆੜ ਵਿਚ ਪੂਰੇ ਸਮਾਜ ਨੂੰ ਡਰ ਖੌਫ਼ ਦੇ ਟੋਏ ਵਿਚ ਧੱਕ ਦਿੱਤਾ ਹੋਇਆ ਹੈ। ਮੀਡੀਏ ’ਤੇ ਚੱਲ ਰਹੀਆਂ ਖਬਰਾਂ ਤੇ ਤਸਵੀਰਾਂ ਨਾਲ ਲੋਕ ਫਿਕਰਮੰਦ ਹਨ।
ਸਬੰਧਤ ਖ਼ਬਰ:
ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਤੋਂ ਆਪਣੀ ਹਿਫਾਜ਼ਤ ਲਈ ਪੰਜਾਬ ਦੇ ਲੋਕ ਤਿਆਰ ਰਹਿਣ: ਦਲ ਖ਼ਾਲਸਾ …
ਸੰਗਠਨ ਨੇ ਕਿਹਾ ਕਿ ਇਹ ਇਕ ਅਜੀਬ ਦਾਸਤਾਨ ਹੈ ਕਿ ਸਾਰਾ ਜਨਜੀਵਨ ਪ੍ਰਭਾਵਤ ਹੋਇਆ ਪਿਆ ਹੈ। ਕਾਰੋਬਾਰੀ, ਯਾਤਰੂ, ਕਰਮਚਾਰੀ, ਸਕੂਲ-ਕਾਲਜ, ਹਸਪਤਾਲ ਅਤੇ ਨਿਯਤ ਵਿਆਹ ਆਦਿਕ ਸਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: