Site icon Sikh Siyasat News

ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ 2 ਮਾਰਚ ਨੂੰ ਲੁਧਿਆਣੇ ਕਰਵਾਇਆ ਜਾ ਰਿਹੈ ਦੂਜਾ ਇਜਲਾਸ

Sukhdev Singh Bhaur At Panthak Assembly

ਲੁਧਿਆਣਾ: ਅਕਤੂਬਰ 2018 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਪੰਥਕ ਮੁੱਦੇ ਵਿਚਾਰਨ ਲਈ ਪੰਥਕ ਅਸੈਂਬਲੀ ਦਾ ਦੂਜਾ ਇਜਲਾਸ 2 ਮਾਰਚ 2019 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਭਵਨ,ਭਾਰਤ ਨਗਰ ਚੌਂਕ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ।

ਅਸੈਂਬਲ਼ੀ ਸਵੇਰੇ 9 ਵਜੇ ਸ਼ੁਰੂ ਹੋਵੇਗੀ।

ਅਕਤੂਬਰ 2018 ‘ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ ਦੀ ਤਸਵੀਰ।

ਇਸ ਅਸੈਂਬਲੀ ਦੇ ਪ੍ਰਬੰਧਕ ਗਿਆਨੀ ਕੇਵਲ ਸਿੰਘ,ਸੁਖਦੇਵ ਸਿੰਘ ਭੌਰ,ਨਵਕਿਰਨ ਸਿੰਘ ਵਕੀਲ,ਜਸਵਿੰਦਰ ਸਿੰਘ ਐਡਵੋਕੇਟ,ਜਸਪਾਲ ਸਿੰਘ ਸੀਨੀਅਰ ਪੱਤਰਕਾਰ,ਖੁਸ਼ਹਾਲ ਸਿੰਘ,ਗੁਰਬਚਨ ਸਿੰਘ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version