ਪਟਿਆਲਾ: ਪੰਜਾਬ ਦੇ ਨੌਜਵਾਨ ਕਲਾਕਾਰਾਂ ਵਲੋਂ “ਪੰਜਰੰਗ ਕਲਾ ਪ੍ਰਦਰਸ਼ਨੀ 2019” ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 13 ਮਾਰਚ ਤੋਂ ਲਾਈ ਜਾ ਰਹੀ ਹੈ। ਦੋ ਸਾਲ ਪਹਿਲਾਂ ਜਦੋਂ ਇਨ੍ਹਾਂ ਨੌਜਵਾਨ ਕਲਾਕਾਰਾਂ ਨੇ ਇਹ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਗਲਿਆਰੇ ਤੇ ਅਜਾਇਬ ਘਰ ਵਿਚ ਲਾਈ ਸੀ ਤਾਂ ਇਸ ਨੂੰ ਬਹੁਤ ਉਤਸ਼ਾਹਪੁਰਨ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਇਸ ਵਾਰ ਦੀ ਕਲਾ ਪ੍ਰਦਰਸ਼ਨੀ ਹੋਰ ਵੀ ਵੱਡੇ ਪੱਧਰ ਉੱਤੇ ਲਾਈ ਜਾ ਰਹੀ ਹੈ ਜਿਸ ਵਿਚ ਨੌਜਵਾਨ ਕਲਾਕਾਰਾਂ ਵਲੋਂ ਬੀਤੇ ਦੋ ਸਾਲਾਂ ਦੌਰਾਨ ਤਿਆਰ ਕੀਤੀਆਂ ਨਵੀਆਂ ਕਲਾਕ੍ਰਿਤਾਂ ਵਿਖਾਈਆਂ ਜਾਣਗੀਆਂ।
ਸੰਵਾਦ ਦੀ ਮਦਦ ਨਾਲ ਲਾਈ ਜਾ ਰਹੀ ਇਸ ਕਲਾ ਪ੍ਰਦਰਸ਼ਨੀ ਦਾ ਪ੍ਰਬੰਧ ਪੰਜਾਬੀ ਯੂਨੀਵਰਸਿਟੀ ਦੇ ਵਿਿਦਆਥੀਆਂ ਅਤੇ ਕਲਾ ਗਲਿਆਰੇ ਤੇ ਅਜਾਇਬਘਰ ਦੇ ਪ੍ਰਬੰਧਕਾਂ ਵਲੋਂ ਕੀਤਾ ਜਾ ਰਿਹਾ ਹੈ।
ਕਲਾ ਗਲਿਆਰੇ ਤੇ ਅਜਾਇਬਘਰ ਦੀ ਮੁੱਖ ਪ੍ਰਬੰਧਕ ਡਾ. ਅੰਬਾਲਿਕਾ ਸੂਦ ਜੈਕਬ ਨੇ ਦੱਸਿਆ ਕਿ ਪੰਜਰੰਗ ਕਲਾ ਪ੍ਰਦਰਸ਼ਨੀ ਦਾ ਉਦਘਾਟਨ 13 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਵਲੋਂ ਕੀਤਾ ਜਾਵੇਗਾ ਅਤੇ ਇਹ ਪ੍ਰਦਰਸ਼ਨੀ 29 ਮਾਰਚ ਤੱਕ ਜਾਰੀ ਰਹੇਗੀ।
ਪ੍ਰਬੰਧਕਾਂ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਇਸ ਦੌਰਾਨ ਕਲਾ ਗਲਿਆਰੇ ਤੇ ਅਜਾਇਬਘਰ ਦੇ ਦਰਵਾਜੇ ਹਰ ਵਿਿਦਆਰਥੀ, ਕਲਾ ਪ੍ਰੇਮੀ ਤੇ ਆਮ ਲੋਕਾਂ ਨੂੰ ਜੀ ਆਇਆਂ ਨੂੰ ਕਹਿਣ ਲਈ ਖੁੱਲ੍ਹੇ ਰਹਿਣਗੇ ਅਤੇ ਦਫਤਰੀ ਸਮੇਂ ਦੌਰਾਨ ਕੋਈ ਵੀ ਇਥੇ ਆ ਕੇ ਇਨ੍ਹਾਂ ਕਲਾਕ੍ਰਿਤਾਂ ਨੂੰ ਵੇਖ ਕੇ ਅਨੰਦਤ ਹੋ ਸਕੇਗਾ।