Site icon Sikh Siyasat News

ਕੇਜਰੀਵਾਲ ਨੇ ਭਾਈ ਮੇਜਰ ਸਿੰਘ ਅਤੇ ਸਾਥੀ ਸਿੰਘਾਂ ਨਾਲ ਮੁਲਾਕਾਤ ਕੀਤੀ, ਕਿਹਾ; ਅਸ਼ੀਰਵਾਦ ਲੈਣ ਆਇਆ ਹਾਂ

ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਚੁੱਕੇ ਭਾਈ ਮੇਜਰ ਸਿੰਘ ਦੇ ਨਿਵਾਸ ਉਤੇ ਮੁਲਾਕਾਤ ਕੀਤੀ।

ਭਾਈ ਮੇਜਰ ਸਿੰਘ ਅਤੇ ਸਾਥੀ ਸਿੰਘਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਪੰਜ ਸਿੰਘਾਂ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਪੰਜਾਂ ਸਿੰਘਾਂ ਨੂੰ ਮਿਲੇ। ਉਹ ਹਰ ਭਾਈਚਾਰੇ ਅਤੇ ਧਰਮ ਦੇ ਕਲਿਆਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਪਿਆਰਿਆਂ ਸਿੰਘਾਂ ਨਾਲ ਮਿਲ ਕੇ ਅਥਾਹ ਸ਼ਾਂਤੀ ਮਿਲੀ ਹੈ। ਕੇਜਰੀਵਾਲ ਨੇ ਕਿਹਾ ਕਿ ਆਪਣੇ ਮਿਸ਼ਨ ਦੀ ਸਫਲਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਜੰਗ ਵਿੱਚ ਸਫਲ ਹੋਣ ਦਾ ਪੰਜਾਂ ਸਿੰਘਾਂ ਤੋਂ ਆਸ਼ੀਰਵਾਦ ਲਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜ ਸਿੰਘ ਬਹੁਤ ਹੀ ਸਤਿਕਾਰਯੋਗ ਹਸਤੀਆਂ ਹਨ ਅਤੇ ਉਹ (ਕੇਜਰੀਵਾਲ) ਉਨ੍ਹਾਂ ਦੀ ਨਿਮਰਤਾ ਤੋਂ ਕਾਫੀ ਪ੍ਰਭਾਵਿਤ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version