ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ 'ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-1

ਖਾਸ ਖਬਰਾਂ

ਪੰਚਕੂਲਾ ਹਿੰਸਾ ਮਾਮਲੇ ਵਿਚ ਅਦਾਲਤ ਨੇ 6 ਹੋਰ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ

By ਸਿੱਖ ਸਿਆਸਤ ਬਿਊਰੋ

July 31, 2018

ਪੰਚਕੂਲਾ: ਡੇਰਾ ਸਿਰਸਾ ਸਮਰਥਕਾਂ ਵਲੋਂ ਡੇਰਾ ਮੁਖੀ ਨੂੰ ਬਲਾਤਕਾਰ ਦੇ ਕੇਸ ਵਿਚ ਸਜ਼ਾ ਹੋਣ ਮਗਰੋਂ ਪੰਚਕੂਲਾ ਵਿਚ ਕੀਤੀ ਗਈ ਹਿੰਸਾ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ 6 ਹੋਰ ਡੇਰਾ ਸਮਰਥਕਾਂ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਵਲੋਂ ਬਰੀ ਕੀਤੇ ਗਏ ਦੋਸ਼ੀਆਂ ਵਿਚ ਕੈਥਲ ਵਾਸੀ ਹੁਸ਼ਿਆਰ ਸਿੰਘ, ਸੰਗਰੂਰ ਵਾਸੀ ਸੰਗਾ ਸਿੰਘ, ਗਿਆਨੀ ਰਾਮ ਤੇ ਤਰਸੇਮ, ਮੁਕਤਸਰ ਸਾਹਿਬ ਵਾਸੀ ਰਵੀ ਕੁਮਾਰ ਅਤੇ ਕਰਨਾਲ ਵਾਸੀ ਰਾਮ ਕਿਸ਼ਨ ਦੇ ਨਾਂ ਸ਼ਾਮਿਲ ਹਨ ਜਿਹਨਾਂ ‘ਤੇ ਸਰਕਾਰੀ ਜ਼ਾਇਦਾਦ ਦੀ ਭੰਨ ਤੋੜ ਦਾ ਇਲਜ਼ਾਮ ਸੀ।

ਇਨ੍ਹਾਂ ਪ੍ਰੇਮੀਆਂ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਪੰਚਕੂਲਾ ਦੇ ਸੈਕਟਰ 4 ’ਚ ਹਰਿਆਣਾ ਰਾਜ ਸ਼ਿਕਾਇਤ ਨਿਵਾਰਣ ਕਮਿਸ਼ਨ ਦੇ ਦਫ਼ਤਰ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਪਹਿਲਾਂ 30 ਅਪਰੈਲ ਨੂੰ ਇਕ ਹੋਰ ਕੇਸ ’ਚੋਂ ਬਰੀ ਹੋ ਗਏ ਸਨ।

ਟ੍ਰਿਬਿਊਨ ਅਖਬਾਰ ਨੇ ਉਸ ਨੂੰ ਮਿਲੇ ਕੁਝ ਦਸਤਾਵੇਜਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਪੁਲਿਸ ਉਪਰੋਕਤ ਛੇ ਲੋਕਾਂ ਦੀ ਪਛਾਣ ਵੀ ਨਹੀਂ ਕਰਾ ਸਕੀ।

ਇਸ ਤੋਂ ਪਹਿਲਾਂ 19 ਜੁਲਾਈ ਨੂੰ ਅਦਾਲਤ ਨੇ 19 ਡੇਰਾ ਪ੍ਰੇਮੀਆਂ ਖਿਲਾਫ ਪਾਏ ਗਏ ਮਾਮਲੇ ਵਿਚੋਂ ਦੇਸ਼ਧ੍ਰੋਹ ਦੀ ਧਾਰਾ ਖਾਰਜ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ 20 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅਦਾਲਤ ਵਲੋਂ ਬਲਾਤਕਾਰ ਕੇਸ ਵਿਚ ਦੋਸ਼ੀ ਐਲਾਨੇ ਜਾਣ ਮਗਰੋਂ ਡੇਰਾ ਪ੍ਰੇਮੀਆਂ ਵਲੋਂ ਪੰਚਕੂਲਾ ਅਤੇ ਪੰਜਾਬ ਤੇ ਹਰਿਆਣਾ ਦੀਆਂ ਹੋਰ ਥਾਵਾਂ ‘ਤੇ ਹਿੰਸਾ ਤੇ ਸਾੜਫੂਕ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: