ਆਮ ਖਬਰਾਂ

ਡਾਇਆ ਖਾਦ ਦੇ ਭਾਅ ਵਿੱਚ ਵਾਧੇ ਦੀ ਪੰਚ ਪ੍ਰਧਾਨੀ ਵਲੋਂ ਨਿੰਦਾ; ਆਂਗਣਵਾੜੀ ਮੁਲਾਜ਼ਮਾਂ ਦੀ ਖਿੱਚਧੂਹ ਦੀ ਨਿਖੇਧੀ

By ਸਿੱਖ ਸਿਆਸਤ ਬਿਊਰੋ

October 06, 2011

ਫ਼ਤਿਹਗੜ੍ਹ ਸਾਹਿਬ (5 ਅਕਤੂਬਰ, 2011): ਸ਼੍ਰੋਮਣੀ ਅਕਾਲੀ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਪੰਜਾਬ ਵਿੱਚ ਡੀ.ਏ.ਪੀ. ਖਾਦ ਦੇ ਵਧਾਏ ਗਏ ਮੁੱਲ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਖੇਤੀ ਨੂੰ ਲਗਾਤਾਰ ਮਹਿੰਗਾ ਤੇ ਘਾਟੇ ਦਾ ਸੌਦਾ ਬਣਾ ਕੇ ਤੇ ਕਦੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਕੇ, ਸਿੱਖ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ੱਦੀ-ਪੁਸ਼ਤੀ ਜ਼ਮੀਨਾਂ ਤੋਂ ਵਿਰਵੇ ਕਰਨਾ ਚਾਹੁੰਦੀ ਹੈ। ਪੰਜਾਬ ਵਿੱਚੋਂ ਸਿੱਖ ਰਕਬਾ ਘਟਾਉਣ ਲਈ ਅਲੱਗ-ਅੱਲਗ ਢੰਗ ਤਰੀਕੇ ਵਰਤ ਕੇ ਸਿੱਖ ਕਿਸਾਨਾਂ ਨੂੰ ਅਪਣੀਆਂ ਜ਼ਮੀਨਾਂ ਵੇਚਣ ਜਾਂ ਛੱਡ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਡਾਇਆ ਖਾਦ ਦਾ ਬੋਰਾ 467 ਰੁਪਏ ਵਿੱਚ ਮਿਲਦਾ ਸੀ, ਜਿਸਦਾ ਭਾਅ ਅੱਜ 1035 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾ ਕਿਹਾ ਕਿ ਇਸ ਗੱਲ ਦੀ ਵੀ ਅਜੇ ਕੋਈ ਗਰੰਟੀ ਨਹੀਂ ਕਿ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਅਸਾਨੀ ਨਾਲ ਇਹ ਖਾਦ ਮੁੱਹਈਆ ਵੀ ਹੋ ਸਕੇਗੀ ਜਾਂ ਫਿਰ ਉਨ੍ਹਾਂ ਨੂੰ ਇਹ ਖਾਦ ਬਲੈਕ ਵਿੱਚ ਇਸ ਤੋਂ ਵੀ ਮਹਿੰਗੇ ਭਾਅ ਖ਼ਰੀਦਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਤੋਂ ਬਿਨਾਂ ਉਨ੍ਹਾਂ ਇੱਕ ਵੱਖਰੇ ਬਿਆਨ ਰਾਹੀਂ ਕੱਲ੍ਹ ਆਂਗਣਵਾੜੀ, ਆਸ਼ਾ ਤੇ ਮਿਡ ਡੇਅ ਮੀਲ ਵਰਕਰਾਂ ਦੀ ਚੰਡੀਗੜ੍ਹ ਵਲੋਂ ਵਲੋਂ ਕੀਤੀ ਗਈ ਖਿੱਚ ਧੂਹ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਬੀਆਂ ਨਾਲ ਹੋਏ ਇਸ ਦੁਰਵਿਹਾਰ ਲਈ ਪੰਜਾਬ ਦੀ ਬਾਦਲ ਸਰਕਾਰ ਦੋਸ਼ੀ ਹੈ ਜਿਸਨੇ ਇਨ੍ਹਾ ਮੁਲਾਜ਼ਮਾਂ ਦੀਆਂ ਜ਼ਾਇਜ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾ ਰੱਖਿਆ ਹੈ। ਇਸੇ ਕਾਰਨ ਅਪਣੇ ਹੱਕ ਮੰਗਦੀਆਂ ਇਨ੍ਹਾਂ ਬੀਬੀਆਂ ਨੂੰ ਸੜਕਾਂ ’ਤੇ ਪੁਲਿਸ ਹੱਥੋਂ ਜ਼ਲੀਲ ਹੋਣਾ ਪੈ ਰਿਹਾ ਹੈ। ਉਕਤ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਇਨ੍ਹਾਂ ਦਾ ਮਾਣ ਭੱਤਾ ਹਰਿਆਣਾ ਦੇ ਬਰਾਬਰ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: