ਆਮ ਖਬਰਾਂ

ਪੰਚ ਪ੍ਰਧਾਨੀ ਦੇ ਉਮੀਦਵਾਰਾਂ ਪਿੰਡਾਂ ਵਿਚ ਚੋਣ ਸਰਗਰਮੀ ਵਿਚ ਤੇਜੀ ਲਿਆਂਦੀ

By ਪਰਦੀਪ ਸਿੰਘ

August 19, 2011

ਫ਼ਤਿਹਗੜ੍ਹ ਸਾਹਿਬ (16 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਿਜ਼ਰਵ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਪਿੰਡ ਬਡਵਾਲਾ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਭਾਈ ਚੀਮਾ ਨੇ ਕਿਹਾ ਕਿ ਬਾਦਲ ਦਲ ਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦਾ ਕਈ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਗਿਆ ਧਰਮ ਪ੍ਰਚਾਰ ਦੀ ਥਾਂ ਇਸਦੇ ਪ੍ਰਬੰਧਕ ਦਾ ਧਿਆਨ ਹਮੇਸ਼ਾਂ ਹਮੇਸ਼ਾਂ ਗੁਰਧਾਮਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਦੀ ਦੁਰਦਵਰਤੋਂ ਵੱਲ ਹੀ ਕੇਂਦਰਤ ਰਿਹਾ ਹੈ।

ਉਨ੍ਹਾ ਕਿਹਾ ਕਿ ਮੌਜ਼ੂਦਾ ਪ੍ਰਬੰਧਕਾਂ ਦੀ ਨਾ ਅਹਿਲੀਅਤ ਕਾਰਨ ਸਿੱਖ ਨੌਜਵਾਨਾਂ ਵਿੱਚ ਨਸ਼ਿਆਂ ਦਾ ਤੇ ਪਤਿਤਪੁਣੇ ਦਾ ਰੁਝਾਨ ਵਧਿਆ ਹੈ। ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਨ ਲਈ ਕੋਈ ਖਾਸ ਉਪਰਾਲਾ ਕਦੇ ਨਹੀਂ ਕੀਤਾ ਗਿਆ।ਗੁਰਧਾਮਾਂ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਬਾਰੇ ਉਨ੍ਹਾ ਕਿਹਾ ਕਿ ਗੁਰੂ ਦੀ ਗੋਲਕ ਦੀ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਅਤੇ ਗੁਰਧਾਮਾਂ ਦੀਆ ਜ਼ਾਇਦਾਦਾਂ ਨਿੱਜ਼ੀ ਟਰੱਸਟ ਬਣਾ ਕੇ ਲੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਕਿ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ ਤਾਂ ਗੁਰਧਾਮਾਂ ਦੇ ਪ੍ਰਬੰਧ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਨੂੰ ਖ਼ਤਮ ਕਰਕੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆ ਕੇ ਸਿੱਖੀ ਦਾ ਸਹੀ ਅਰਥਾਂ ਵਿੱਚ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ। ਇਸ ਸਮੇਂ ਉਨ੍ਹਾਂ ਦੇ ਨਾਲ ਸੁਰਿੰਦਰ ਸਿੰਘ, ਹਰੀ ਸਿੰਘ ਰੈਲੋਂ, ਪ੍ਰਿਤਪਾਲ ਸਿੰਘ ਬਡਵਾਲਾ, ਕੁਲਬੀਰ ਸਿੰਘ ਸੈਂਪਲਾ, ਅਮਰਜੀਤ ਸਿੰਘ ਬਡਗੁਜਰਾਂ, ਹੰਸਰਾਜ ਸਿੰਘ, ਪ੍ਰਮਿੰਦਰ ਸਿੰਘ ਕਾਲਾ ਅਤੇ ਹਰਪ੍ਰੀਤ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: