ਚੰਡੀਗੜ੍ਹ: ਮਸ਼ਹੂਰ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਅੱਜ ਅਕਾਲ ਚਲਾਣਾ ਕਰ ਗਏ। ਅਫਜ਼ਲ ਅਹਿਸਨ ਰੰਧਾਵਾ ਦੀ ਫੇਸਬੁੱਕ ‘ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਹੰਮਦ ਅਫਜ਼ਲ ਅਹਿਸਨ ਰੰਧਾਵਾ (ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ ਅਤੇ ਲਿਖਾਰੀ, ਕਵੀ) ਅੱਜ ਤਕੜੇ 1:17 ‘ਤੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਅੱਜ ਦੁਪਹਿਰ 1:30 ਵਜੇ ਫੈਸਲਾਬਾਦ ਦੇ ਗਰੀਨ ਵਿਊ ਕਲੋਨੀ, ਰਾਜੇ ਵਾਲਾ ਦੇ ਕਬਰਿਸਤਾਨ ‘ਚ ਪੜ੍ਹੀ ਜਾਏਗੀ।
ਅਫਜ਼ਲ ਅਹਿਸਨ ਰੰਧਾਵਾ ਨੂੰ ਸਿੱਖ ਹਲਕਿਆਂ ‘ਚ ਉਨ੍ਹਾਂ ਨੂੰ ਕਵਿਤਾ “ਨਵਾਂ ਘੱਲੂਘਾਰਾ” ਲਈ ਚੇਤੇ ਕੀਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਜੂਨ 1984 ‘ਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ/ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਸੀ। ਇਹ ਕਵਿਤਾ ਉਨ੍ਹਾਂ ਨੇ 9 ਜੂਨ 1984 ਨੂੰ ਲਿਖੀ ਸੀ।
ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ ਸੁਣਨ ਲਈ: