ਇਸਲਾਮਾਬਾਦ: ਪਾਕਿਸਤਾਨ ਨੇ ਆਪਣੇ ਅੰਦਰੁਨੀ ਮਾਮਲਿਆਂ ‘ਚ ਭਾਰਤ ਦੀ ਦਖਲਅੰਦਾਜ਼ੀ ਵਿਰੁੱਧ ਇਕ ਡੋਜ਼ੀਅਰ ਤਿਆਰ ਕੀਤਾ ਜੋ ਕਿ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਅੰਟੋਨਿਓ ਗੁਟਰੇਸ ਨੂੰ ਸੌਂਪਿਆ ਜਾਵੇਗਾ।
ਪਾਕਿਸਤਾਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਮੈਂਬਰ ਡਾ. ਮਲੀਹਾ ਲੋਧੀ ਇਹ ਡੋਜ਼ੀਅਰ 2 ਜਨਵਰੀ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਨੂੰ ਸੌਂਪੇਗੀ। ਸੂਤਰਾਂ ਅਨੁਸਾਰ ਡੋਜ਼ੀਅਰ ਵਿਚ ਭਾਰਤੀ ਜਾਸੂਸ ਕੁਲਭੂਸ਼ਨ ਯਾਦਵ ਅਤੇ ਭਾਰਤ ਵਲੋਂ ਸਮੁੰਦਰੀ ਸੀਮਾ ਦੀ ਉਲੰਘਣਾ ਬਾਰੇ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਦਾ ਇਕ ਅਧਿਕਾਰੀ ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਯਾਦਵ ਦੀ ਗ੍ਰਿਫਤਾਰੀ 3 ਮਾਰਚ ਨੂੰ ਪਾਕਿਸਤਾਨ ‘ਚ ਹੋਈ ਸੀ।