August 26, 2015 | By ਸਿੱਖ ਸਿਆਸਤ ਬਿਊਰੋ
ੲਿਸਲਾਮਾਬਾਦ (25 ਅਗਸਤ, 2015): ਭਾਰਤ-ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ‘‘ਕਸ਼ਮੀਰੀ ਅਾਗੂ ਤੀਜੀ ਧਿਰ ਨਹੀਂ ਸਗੋਂ ੲਿਸ ਮੁੱਦੇ ਦੀ ਅਹਿਮ ਧਿਰ ਹਨ।
ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਅਾਂ ਵਿੱਚ ਕਸ਼ਮੀਰੀ ਵੱਖਵਾਦੀ ਅਾਗੂ ‘ਤੀਜੀ ਧਿਰ’ ਨਹੀਂ ਹਨ। ੳੁਨ੍ਹਾਂ ਕਿਹਾ ਕਿ ਭਾਰਤ ਨਾਲ ਅਜਿਹੀ ਕੋੲੀ ਵੀ ਗੱਲਬਾਤ ਫ਼ਜ਼ੂਲ ਹੋਵੇਗੀ, ਜਿਸ ਵਿੱਚ ਕਸ਼ਮੀਰ ਮੁੱਦਾ ਸ਼ਾਮਲ ਨਹੀਂ ਹੋਵੇਗਾ।
ਭਵਿੱਖ ਬਾਰੇ ਕੋੲੀ ਵੀ ਫ਼ੈਸਲਾ ੳੁਨ੍ਹਾਂ ਨਾਲ ਰਾੲਿ-ਮਸ਼ਵਰੇ ਬਿਨਾਂ ਨਹੀਂ ਕੀਤਾ ਜਾ ਸਕਦਾ।’’ ਰੋਜ਼ਨਾਮਾ ‘ਡਾਅਨ’ ਵਿੱਚ ਛਪੀ ਰਿਪੋਰਟ ਮੁਤਾਬਕ ਸ੍ਰੀ ਸ਼ਰੀਫ਼ ਨੇ ਕਿਹਾ ਕਿ ਕਸ਼ਮੀਰ ਮੁੱਦੇ ਬਿਨਾਂ ਭਾਰਤ ਤੇ ਪਾਕਿਸਤਾਨ ਦੀ ਗੱਲਬਾਤ ਦਾ ਕੋੲੀ ਫ਼ਾੲਿਦਾ ਨਹੀਂ ਹੈ।
ਗ਼ੌਰਤਲਬ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਨੇ ਭਾਰਤ ਨਾਲ ਕੌਮੀ ਸਲਾਮਤੀ ਸਲਾਹਕਾਰ (ਅੈਨਅੈਸੲੇ) ਪੱਧਰੀ ਗੱਲਬਾਤ ੳੁਦੋਂ ਅੈਨ ਮੌਕੇ ੳੁਤੇ ਰੱਦ ਕਰ ਦਿੱਤੀ ਸੀ, ਜਦੋਂ ਭਾਰਤ ਨੇ ਪਾਕਿਸਤਾਨੀ ਅੈਨਅੈਸੲੇ ਸਰਤਾਜ ਅਜ਼ੀਜ਼ ਦੀ ਕਸ਼ਮੀਰੀ ਅਾਗੂਅਾਂ ਨਾਲ ਮੁਲਾਕਾਤ ਦਾ ਵਿਰੋਧ ਕੀਤਾ ਸੀ। ੲਿਸ ਕੈਬਨਿਟ ਮੀਟਿੰਗ ਦੌਰਾਨ ਸ੍ਰੀ ਅਜ਼ੀਜ਼ ਨੇ ਸ੍ਰੀ ਸ਼ਰੀਫ਼ ਤੇ ਬਾਕੀ ਮੰਤਰੀਅਾਂ ਨੂੰ ਭਾਰਤ ਨਾਲ ਗੱਲਬਾਤ ਰੱਦ ਹੋਣ ਸਬੰਧੀ ਜਾਣਕਾਰੀ ਦਿੱਤੀ।
ਸ੍ਰੀ ਅਜ਼ੀਜ਼ ਨੇ ਭਾਰਤੀ ਅੈਨਅੈਸੲੇ ਅਜੀਤ ਡੋਵਾਲ ਨਾਲ ਪਹਿਲੀ ਗੱਲਬਾਤ ਲੲੀ ਬੀਤੀ 23 ਅਗਸਤ ਨੂੰ ਨਵੀਂ ਦਿੱਲੀ ਅਾੳੁਣਾ ਸੀ।
Related Topics: All News Related to Kashmir, India, Indo-Pak Relations, Pakisatan