ਚੰਡੀਗੜ੍ਹ/ਕਰਾਚੀ: ਪਾਕਿਸਤਾਨ ਦੀਆਂ ਜਾਂਚ ਏਜੰਸੀਆਂ ਨੇ ਦੋਸ਼ ਲਾਇਆ ਹੈ ਕਿ ਲੰਘੇ ਨਵੰਬਰ ਵਿਚ ਕਰਾਚੀ ਵਿਚਲੇ ਚੀਨੀ ਸ਼ਫਾਰਤਖਾਨੇ ਦੇ ਬਾਹਰ ਹੋਏ ਹਮਲੇ ਪਿੱਛੇ ਭਾਰਤ ਦੀ ਖੂਫੀਆ ਏਜੰਸੀ ਰਾਅ ਦਾ ਹੱਥ ਹੈ। ਹਮਲੇ ਦੀ ਜਾਂਚ ਕਰਨ ਵਾਲੇ ਪਾਕਿਸਤਾਨੀ ਅਧਿਕਾਰੀਆਂ ਨੇ ਪੰਜ ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਦਾ ਸਬੰਧ ਬਲੋਚਿਸਤਾਨ ਦੀ ਇਕ ਜਥੇਬੰਦੀ ਨਾਲ ਹੈ ਜਿਸ ਉੱਤੇ ਪਾਕਿਸਤਾਨ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ।
ਪੁਲਿਸ ਦੇ ਵਧੀਕ ਇੰਸਪੈਕਟ ਜਨਰਲ ਅਮੀਰ ਸ਼ੇਖ ਨੇ ਦਾਅਵਾ ਕੀਤਾ ਕਿ ਹਮਲੇ ਦੀ ਵਿਓਂਤ ਅਫਗਾਨਿਸਤਾਨ ਵਿਚ ਬਣਾਈ ਗਈ ਸੀ ਅਤੇ ਭਾਰਤ ਦੀ ਖੂਫੀਆ ਏਜੰਸੀ “ਰਿਸਰਚ ਐਂਡ ਅਨੈਲਿਿਸਸ ਵਿੰਗ” (ਰਾਅ) ਦੀ ਮਦਦ ਨਾਲ ਇਸ ਵਿਓਂਤ ਨੂੰ ਅਮਲ ਵਿਚ ਲਿਆਂਦਾ ਗਿਆ।
ਸ਼ੇਖ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਦਾ ਮਨੋਰਥ ਚੀਨ-ਪਾਕਿਤਾਨ ਆਰਥਕ ਲਾਂਘੇ ਦੀ ਵਿਓਂਤ ਨੂੰ ਸਾਬੋਤਾਜ ਕਰਨਾ ਅਤੇ ਪਾਕਿਸਤਾਨ ਤੇ ਚੀਨ ਵਿਚ ਝਗੜਾ ਖੜ੍ਹਾ ਕਰਨਾ ਸੀ। ਉਹਨੇ ਦਾਅਵਾ ਕੀਤਾ ਕਿ ਹਮਾਵਰ ਚੀਨ ਨੂੰ ਇਹ ਦਰਸਾਉਣਾ ਚਾਹੁੰਦੇ ਸਨ ਕਿ ਕਰਾਚੀ ਸੁਰੱਖਿਅਤ ਥਾਂ ਨਹੀਂ ਹੈ।
ਲੰਘੀ 23 ਨਵੰਬਰ ਨੂੰ ਹੋੲ ਇਸ ਹਮਲੇ ਵਿਚ ਤਿੰਨ ਹਮਲਾਵਰ ਮਾਰੇ ਗਏ, ਦੋ ਪੁਲਿਸ ਵਾਲੇ ਅਤੇ ਵੀਜ਼ਾ ਲੈਣ ਆਏ ਦੋ ਹੋਰ ਲੋਕ ਮਾਰੇ ਗਏ ਸਨ।