Site icon Sikh Siyasat News

ਸਿੱਖ ਖਿਡਾਰੀਆਂ ਨੂੰ ਫੀਬਾ ਦੇ ਟੂਰਨਾਮੈਂਟਾਂ ਵਿੱਚ ਪਟਕਾ ਬੰਨ ਕੇ ਖੇਡਣ ਦੀ ਪ੍ਰਵਾਨਗੀ ਲਈ ਸ਼ੁਰੂ ਕੀਤੀ ਆਨ ਲਾਈਨ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ

ਚੀਮਾਂ ਮੰਡੀ (21 ਅਗਸਤ 2014): ਅੰਤਰਰਾਸ਼ਟਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾਂਹ ਖੇਡਣ ਦੇਣ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਆਨਲਾਈਨ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ 35000 ਹਜ਼ਾਰ ਪਟੀਸ਼ਨਰਾਂ ਨੇ ਇਸ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ ਹਨ।

ਪਿਛਲੇ ਦਿਨੀਂ 5ਵੇਂ ਏਸ਼ੀਆ ਕੱਪ ‘ਚ ਸਿੱਖ ਖਿਡਾਰੀ ਅਮਰਪਾਲ ਸਿੰਘ ਅਤੇ ਅਜਯਜੋਤ ਸਿੰਘ ਨੂੰ ਦਸਤਾਰ ਬੰਨ੍ਹ ਕੇ ਖੇਡਣ ਤੋਂ ਰੋਕਣ ਦੇ ਫੈਸਲੇ ‘ਤੇ ਰੋਕ ਲਗਾਉਣ ਅਤੇ ਹੁਣ ਇਕ ਹੋਰ ਸਿੱਖ ਬਾਸਕਿਟਬਾਲ ਖਿਡਾਰੀ ਨੂੰ ਪਟਕਾ ਬੰਨ ਕੇ ਖੇਡਣ ਤੋਂ ਰੋਕਿਆ ਗਿਆ ਹੈ।


ਦੋਹਾ ਕਤਰ ਵਿਚ ਚੱਲ ਰਹੀ ਫੀਬਾ ਅੰਡਰ-18 ਏਸ਼ੀਆਈ ਚੈਂਪੀਅਨਸ਼ਿਪ ਦੇ ਵਿਚ ਭਾਰਤੀ ਖਿਡਾਰੀ ਅਨਮੋਲ ਸਿੰਘ ਨੂੰ ਮੈਚ ਦੌਰਾਨ ਆਪਣਾ ਪਟਕਾ ਉਤਾਰਨ ਦੇ ਲਈ ਮਜ਼ਬੂਰ ਕੀਤਾ ਗਿਆ।

ਬੁੱਧਵਾਰ ਨੂੰ ਮਲੇਸ਼ੀਆ ਖਿਲਾਫ ਮੈਚ ਵਿਚ ਪਹਿਲਾਂ ਤਾਂ ਅਨਮੋਲ ਨੂੰ ਪਟਕਾ ਬੰਨ ਕੇ ਖੇਡਣ ਦੀ ਆਗਿਆ ਦੇ ਦਿੱਤੀ ਗਈ, ਪ੍ਰੰਤੂ 10 ਮਿੰਟਾਂ ਬਾਅਦ ਉਸ ਨੂੰ ਪਟਕਾ ਉਤਾਰਨ ਨੂੰ ਕਿਹਾ ਗਿਆ।

ਫੀਬਾ ਦੇ ਸਿੱਖ ਖਿਡਾਰੀਆਂ ਨੂੰ ਪਟਕੇ ਸਮੇਤ ਖੇਡਣ ਲਈ ਨਿਯਮਾਂ ਵਿੱਚ ਸੋਧ ਕਰਵਾਉਣ ਨੂੰ ਲੈ ਕੇ ਸਿੱਖ ਸੰਗਤਾਂ ਵਲੋਂ ਸ਼ੁਰੂ ਕੀਤੀ ਗਈ ਆਨਲਾਈਨ ਪਟੀਸ਼ਨ ‘ਚੇਜ਼ ਡਾਟ ਕਾਮ’ ਨੂੰ ਲੋਕਾਂ ਵਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ।

ਇਸ ਮੁਹਿੰਮ ਤਹਿਤ ਜੇਕਰ 25,000 ਲੋਕ ਇਸ ਪਟੀਸ਼ਨ ਉਪਰ ਦਸਤਖ਼ਤ ਕਰਦੇ ਹਨ ਤਾਂ ਫੀਬਾ ਜਾਣ ਜਾਵੇਗਾ ਕਿ ਇਹ ਇੱਕ ਮਹੱਤਵਪੂਰਨ ਲੋਕ ਹਿਤ ਮਸਲਾ ਹੈ ਅਤੇ ਇਹ ਮਸਲਾ ਫੀਬਾ ਵਲੋਂ 27 ਅਗਸਤ ਨੂੰ ਸਪੇਨ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

ਇਸ ਮੁਹਿੰਮ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਸੰਸਥਾ ਦੁਆਰਾ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ, ਬੜੂ ਸਾਹਿਬ ਦੇ ਬੁਲਾਰੇ ਰਵਿੰਦਰਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਹੁਣ ਤੱਕ 35 ਹਜ਼ਾਰ ਲੋਕਾਂ ਦੀਆਂ ਆਨਲਾਈਨ ਪਟੀਸ਼ਨਾਂ ਆ ਚੁੱਕੀਆਂ ਹਨ, ਉਨ੍ਹਾਂ ਕਿਹਾ ਕਿ ਫੀਬਾ ਵਲੋਂ ਭਾਰਤੀ ਸਿੱਖ ਖਿਡਾਰੀਆਂ ਨੂੰ ਪਟਕਾ ਜਾਂ ਦਸਤਾਰ ਬੰਨ੍ਹ ਕੇ ਬਾਸਕਟਬਾਲ ਖੇਡਣ ਤੋਂ ਰੋਕਣ ਦਾ ਫ਼ੈਸਲਾ ਮੰਦਭਾਗਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਖਿਡਾਰੀ ਹਮੇਸ਼ਾ ਆਪਣੇ ਸਿਰ ਉਪਰ ਪਟਕਾ ਜਾ ਦਸਤਾਰ ਬੰਨ੍ਹ ਕੇ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡਾਂ ‘ਚ ਭਾਗ ਲੈਂਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਦੇਸ਼ਾਂ-ਵਿਦੇਸ਼ਾਂ, ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ ਅੰਤਰਰਾਸ਼ਟਰੀ ਦੌੜਾਕ ਮਿਲਖਾ ਸਿੰਘ, ਸਾਬਕਾ ਕਿ੍ਕਟਰ ਬਿਸ਼ਨ ਸਿੰਘ ਬੇਦੀ, ਕਲਾਕਾਰ ਗੁਰਦਾਸ ਮਾਨ, ਹਨੀ ਸਿੰਘ, ਇੰਡੀਅਨ ਆਇਡਲ ਦਵਿੰਦਰਪਾਲ ਸਿੰਘ, ਕਾਮੇਡੀਅਨ ਨਿੱਕ ਦੁੱਗਲ, ਫ਼ਿਲਮ ਮੇਕਰ ਵਲਾਰੀ ਕੌਰ, ਅਦਾਕਾਰ ਦਿਲਜੀਤ ਦੋਸ਼ਾਂਝ, ਜਾਵੇਦ ਜਾਫਰੀ, ਗਾਇਕ ਹਰਸ਼ਦੀਪ ਕੌਰ, ਜੈਜੀ ਬੀ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਇਸ ਆਨਲਾਈਨ ਪਟੀਸ਼ਨ ‘ਤੇ ਦਸਤਖ਼ਤ ਕਰ ਚੁੱਕੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version