ਫਤਹਿਗੜ੍ਹ ਸਾਹਿਬ (8 ਮਾਰਚ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਅੱਜ ਇੱਤੇ ਹੋਈ ਇੱਕ ਮੀਟਿੰਗ ਵਿਚ ਮੰਗ ਕੀਤੀ ਹੈ ਕਿ ਮਹਿਲਾ ਰਾਖਵੇਂਕਰਨ ਲਾਭ ਸਿਰਫ ਇਸਦੇ ਅਸਲ ਹੱਕਦਾਰਾਂ ਅਤੇ ਇਕ ਸੀਮਤ ਆਰਥਿਕ ਸਥਿਤੀ ਵਾਲੇ ਪਰਿਵਾਰਾ ਨਾਲ ਸਬੰਧਿਤ ਔਰਤਾਂ ਨੂੰ ਹੀ ਮਿਲਣਾ ਚਾਹੀਦਾ ਹੈ। ਇਹ ਵਿਚਾਰ ਪ੍ਰਗਟਾਉਂਦਿਆਂ ਦਲ ਦੇ ਕੌਮੀ ਪੰਚ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੇਨੇਡੀਅਨ ਨੇ ਕਿਹਾ ਹੈ ਕਿ ਲੋਕ ਸਭਾ ਵਿਚ ਪੇਸ਼ ਕੀਤੇ ਗਏ ਮਹਿਲਾ ਰਾਖਵਾਂਕਰਨ ਬਿਲ ਦੇ ਪਾਸ ਹੋਣ ਨਾਲ ਵੀ ਇਸਦਾ ਲਾਭ ਸਿਰਫ਼ ਸਿਅਸਤਦਾਨਾਂ ਜਾਂ ਅਮੀਰ ਵਰਗ ਨਾਲ ਸਬੰਧਿਤ ਔਰਤਾਂ ਨੂੰ ਹੀ ਹੋਵੇਗਾ ਆਮ ਗਰੀਬ ਤਬਕੇ ਦੀਆਂ ਔਰਤਾ