ਵਿਦੇਸ਼

ਕਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਕੀਤੇ ਇੰਡੀਆ ਦੀਆਂ ਸੰਗੀਨ ਕਾਰਵਾਈਆਂ ਬਾਰੇ ਅਹਿਮ ਖੁਲਾਸੇ: ਅਗਾਂਹ ਕੀ ਹੋਵੇਗਾ?

By ਸਿੱਖ ਸਿਆਸਤ ਬਿਊਰੋ

October 19, 2024

ਅਮਰੀਕਾ ਦੇ ਜਸਿਟਸ ਡਿਪਾਰਟਮੈਂਟ ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਕ ਅਧਿਕਾਰੀ ਵਿਕਾਸ਼ ਯਾਦਵ ਖਿਲਾਫ ਅਮਰੀਕੀ ਅਦਾਲਤ ਵਿਚ ਦੋਸ਼ ਦਾਖਲ ਕਰ ਦਿੱਤੇ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੇ ਵਿਕਾਸ਼ ਯਾਦਵ ਨੂੰ ਲੋੜੀਂਦਾ (ਵਾਂਟਡ) ਕਰਾਰ ਦਿੰਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਇਸ ਮੁਲਾਜਮ ਖਿਲਾਫ ਇਹ ਦੋਸ਼ ਅਮਰੀਕਾ ਦੀ ਧਰਤੀ ਉੱਤੇ ਅਮਰੀਕੀ ਨਾਗਰਿਕ ਤੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੂੰ ਭਾੜੇ ਉੱਤੇ ਕਤਲ ਕਰਵਾਉਣ ਦੀ ਅਮਰੀਕੀ ਏਜੰਸੀਆਂ ਵੱਲੋਂ ਨਾਕਾਮ ਕਰ ਦਿੱਤੀ ਗਈ ਸਾਜਿਸ਼ ਦੇ ਮਾਮਲੇ ਵਿਚ ਦਾਖਲ ਕੀਤੇ ਗਏ ਹਨ।

ਇਸ ਮਾਮਲੇ ਵਿਚ ਕੀ ਜਾਣਕਾਰੀ ਸਾਹਮਣੇ ਆਈ ਹੈ ਤੇ ਅਮਰੀਕਾ ਨੇ ਕੀ ਵੇਰਵੇ ਜਾਰੀ ਕੀਤੇ ਹਨ? ਹੁਣ ਅਗਾਂਹ ਇਸ ਮਾਮਲੇ ਵਿਚ ਕੀ ਕੁਝ ਹੋ ਸਕਦਾ ਹੈ? ਇਹ ਮਸਲੇ ਦਾ ਸਿੱਖਾਂ ਉੱਤੇ ਕੀ ਅਤੇ ਕਿਵੇਂ ਦਾ ਅਸਰ ਪਵੇਗਾ? ਇਸ ਮਸਲੇ ਦੇ ਹੋਰ ਕਿਹੜੇ ਪੱਖ ਹਨ ਜਿਹੜੇ ਸਿੱਖਾਂ ਨੂੰ ਧਿਆਨ ਵਿਚ ਰੱਖਣੇ ਚਾਹੀਦੇ ਹਨ?

ਇਹਨਾ ਤੇ ਅਜਿਹੇ ਹੋਰ ਅਹਿਮ ਸਵਾਲਾਂ ਬਾਰੇ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਕੀਤੀ ਹੈ। ਇਹ ਗੱਲਬਾਤ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।