ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਖਿੱਚੋ ਤਾਣ ਇਕ ਨਵੇਂ ਪੜਾਅ ਉੱਤੇ ਪਹੁੰਚ ਗਈ ਹੈ। ਲੰਘੀ 14 ਅਕਤੂਬਰ 2024 ਨੂੰ ਕਨੇਡਾ ਦੀ ਜਾਂਚ ਏਜੰਸੀ ਰਾਇਲ ਕਨੇਡੀਅਨ ਮਾਉਂਟਿਡ ਪੁਲਿਸ (ਰਾ.ਕ.ਮਾ.ਪ.) ਵੱਲੋਂ ਇਕ ਪੱਤਰਕਾਰ ਵਾਰਤਾ ਕਰਕੇ ਭਾਰਤ ਸਰਕਾਰ ਦੇ ਏਜੰਟਾਂ ਦੇ ਤਾਣੇਬਾਣੇ ਨੂੰ ਕਨੇਡਾ ਦੀ ਜਨਤਕ ਸੁਰੱਖਿਆ ਲਈ ਖਤਰਾ ਦੱਸਿਆ ਹੈ।
ਕਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਪੱਤਰਕਾਰ ਵਾਰਤਾ ਕਰਕੇ ਰਾ.ਕ.ਮਾ.ਪ. ਵੱਲੋਂ ਇਕੱਤਰ ਕੀਤੇ ਸਬੂਤ ਭਾਰਤ ਨੂੰ ਸੌਂਪਣ ਦੀ ਗੱਲ ਕਹੀ ਹੈ ਤੇ ਕਨੇਡਾ ਦੀ ਵਿਦੇਸ਼ ਮੰਤਰੀ ਨੇ ਵੀ ਇਸ ਬਾਰੇ ਵਿਚ ਪੱਤਰਕਾਰਾਂ ਰਾਹੀਂ ਜਾਣਕਾਰੀ ਜਨਤਕ ਕੀਤੀ ਹੈ। ਦੂਜੇ ਪਾਸੇ ਭਾਰਤ ਸਰਕਾਰ ਨੇ ਕਨੇਡਾ ਵੱਲੋਂ ਕੀਤੇ ਦਅਵਿਆਂ ਦਾ ਖੰਡਨ ਕੀਤਾ ਹੈ ਤੇ ਇਹਨਾ ਦਾਅਵਿਆਂ ਨੂੰ ਵੋਟ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਇਸ ਮਾਮਲੇ ਵਿਚ ਕੀ ਜਾਣਕਾਰੀ ਸਾਹਮਣੇ ਆਈ ਹੈ? ਕਿਹੜੀਆਂ ਗੱਲਾਂ ਭਾਰਤੀ ਮੀਡੀਆ ਨਹੀਂ ਦੱਸ ਰਿਹਾ? ਇਸ ਕੂਟਨੀਤਕ ਖਿੱਚੋਤਾਣ ਦੇ ਕੀ ਮਾਅਨੇ ਹਨ? ਤੇ ਇਹ ਖਿੱਚੋਤਾਣ ਅਗਾਹ ਕੀ ਰੁਖ ਅਖਤਿਆਰ ਕਰ ਸਕਦੀ ਹੈ? ਸਿੱਖਾਂ ਨੂੰ ਅਜਿਹੇ ਹਾਲਾਤ ਵਿਚ ਕੀ ਕੁਝ ਕਰਨ ਦੀ ਜਰੂਰਤ ਹੈ ਅਤੇ ਉਹ ਕਿਹੜੀਆਂ ਗੱਲਾਂ ਹਨ ਜੋ ਸਿੱਖਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ?
ਇਹ ਸਭ ਕੁਝ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੀਤੀ ਗੱਲਬਾਤ ਸੁਣੋ।