"ਉੱਡਤਾ ਪੰਜਾਬ" 'ਤੇ ਪਾਬੰਦੀ ਲਾਉਣ ਖਿਲਾਫ ਪੰਜਾਬ ਸਰਕਾਰ ਨੂੰ ਚੇਤਾਵਨੀ

ਪੰਜਾਬ ਦੀ ਰਾਜਨੀਤੀ

ਨਵੀ ਆ ਰਹੀ ਫਿਲਮ “ਉੱਡਤਾ ਪੰਜਾਬ” ‘ਤੇ ਪਾਬੰਦੀ ਲਾਉਣ ਖਿਲਾਫ ਪੰਜਾਬ ਸਰਕਾਰ ਨੂੰ ਚੇਤਾਵਨੀ

By ਸਿੱਖ ਸਿਆਸਤ ਬਿਊਰੋ

April 18, 2016

ਨਿਊਯਾਰਕ: ਨਵੀ ਆ ਰਹੀ ਫਿਲਮ “ਉੱਡਤਾ ਪੰਜਾਬ” ‘ਤੇ ਪਾਬੰਦੀ ਲਾਉਣ ਖਿਲਾਫ ਉੱਤਰੀ ਅਮਰੀਕਨ ਪੰਜਾਬ ਐਸੋਸੀਏਸ਼ਨ ਸੰਸਥਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ।

ਮੀਡੀਆ ਨੂੰ ਭੇਜੇ ਬਿਆਨ ਵਿੱਚ ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ “ਉੱਡਤਾ ਪੰਜਾਬ” ਫਿਲ਼ਮ ਪੰਜਾਬ ਵੱਡੇ ਪੱਧਰ ‘ਤੇ ਫੈਲੇ ਨਸ਼ਿਆਂ ਦੇ ਵਰਤਾਰੇ ਨੂੰ ਪਰਦੇ ‘ਤੇ ਲਿਆਉਦੀ ਹੈ। ਸੰਸਥਾਂ ਵੱਲੋਂ ਮੀਡੀਆ ਵਿੱਚ ਨਸ਼ਰ ਉਨਾਂ ਖਬਰਾਂ ‘ਤੇ ਚਿੰਤਾ ਜ਼ਾਹਿਰ ਕੀਤੀ ਜਿੰਨਾਂ ਵਿੱਚ ਕਿਹਾ ਗਿਆ ਸੀ ਕਿ ਸ਼ਾਇਦ ਪੰਜਾਬ ਸਰਕਾਰ ਉੱਡਤਾ ਪੰਜਾਭ ਫਿਲਮ ‘ਤੇ ਪਾਬੰਦੀ ਲਾ ਦੇਵੇ।

ਉੱਤਰੀ ਅਮਰੀਕਨ ਪੰਜਾਬ ਐਸੋਸੀਏਸ਼ਨ ਦੇ ਮੁਖੀ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਫਿਲ਼ਮ ‘ਤੇ ਪਾਬੰਦੀ ਲਾਕੇ ਇੱਕ ਹੋਰ ਗਲਤੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ: NRI group (NAPA) warns against ban on Udta Punjab movie

ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਤ ਨੂੰ ਪੇਸ਼ ਕਰਦੀ ਹੈ ਅਤੇ ਪੰਜਾਬ ਵਿੱਚ ਫੈਲੇ ਇਸ ਵਰਤਾਰੇ ਤੋਂ ਲੋਕਾਂ ਦਾ ਜਾਣੂ ਹੋਣਾ ਉਨ੍ਹਾਂ ਦਾ ਹੱਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: