ਚੰਡੀਗੜ੍ਹ : ਪੰਜਾਬ ਸਿੱਖਿਆ ਵਿਭਾਗ ਨੇ ਦੋ ਅਧਿਆਪਕਾਂ ਵਲੋਂ ਵਿਭਾਗ ਦਾ ਵੱਟਸਐਪ ਟੋਲਾ ਛੱਡੇ ਜਾਣ ਉੱਤੇ ਉਹਨਾਂ ਨੂੰ ਕਾਰਣ ਦੱਸੋ ਪੱਤਰ ਭੇਜ ਦਿੱਤਾ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਨਹੀਂ ਤਾਂ ਤੁਹਾਡੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਪੱਤਰ ਵਿੱਚ ਲਿਖਿਐ ਕਿ “ਵਿਭਾਗ ਵਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬਣਾਏ ਗਏ ਗਰੁੱਪ ਨੂੰ ਛੱਡੇ ਜਾਣ ਤੋਂ ਇਹ ਸਿੱਧ ਹੁੰਦੈ ਕਿ ਆਪ ਜੀ ਸਿੱਖਿਆ ਦਾ ਮਿਆਰ ਉੱਚਾ ਚੁੱਕੇ ਜਾਣ ਲਈ ਸਹਿਯੋੋਗ ਨਹੀ ਦੇਣਾ ਚਾਹੁੰਦੇ, ਇਸ ਲਈ ਆਪ ਜੀ ਉੱਤੇ ਅਨੁਸ਼ਾਸਨੀ ਕਾਰਵਾਈ ਕਿੳਂ ਨਾ ਅਰੰਭੀ ਜਾਵੇ” ।
ਸਿੱਖਿਆ ਵਿਭਾਗ ਦੇ ਨਿਰਦੇਸ਼ਕ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੋਪੀ ਚੰਦ ਸਰਕਾਰੀ ਸਕੂਲ਼ ਅਤੇ ਭਾਗ ਸਿੰਘ ਸਰਕਾਰੀ ਸਕੂਲ਼ ਦੇ ਦੋ ਅੰਗਰੇਜ਼ੀ ਦੇ ਮਾਸਟਰਾਂ ਨੂੰ ਕਾਰਣ ਦੱਸੋ ਪੱਤਰ ਜਾਰੀ ਕੀਤੇ ਹਨ। ਅੰਗਰੇਜ਼ੀ ਦੇ ਉਸਤਾਦ ਤਜਿੰਦਰ ਸਿੰਘ ਨੂੰ ਭੇਜੀ ਗਈ ਚਿੱਠੀ ਹੇਠਾਂ ਸਾਂਝੀ ਕਰ ਰਹੇ ਹਾਂ-
ਇਸ ਬਾਰੇ ਸਰਕਾਰੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਸੁਰਜੀਤ ਸਿੰਘ ਨੇ ਕਿਹੈ ਕਿ ਜਥੇਬੰਦੀ ਇਸ ਕਾਰਵਾਰੀ ਦੀ ਨਿੰਦਿਆ ਕਰਦੀ ਹੈ। ਵੱਟਸਐਪ ਸਿਰਫ ਜਾਣਕਾਰੀ ਸਾਂਝੀ ਕਰਨ ਦਾ ਇੱਕ ਵਸੀਲਾ ਹੈ, ਟੋਲੀਆਂ ਬਣਾਏ ਜਾਣ ਦੇ ਕੋਈ ਸਰਕਾਰੀ ਹੁਕਮ ਨਹੀਂ ਹਨ। ਟੋਲਾ ਛੱਡਣ ਦਾ ਅਰਥ ਇਹ ਨਹੀਂ ਹੈ ਕਿ ਕੋਈ ਅਧਿਆਪਕ ਆਪਣੇ ਕਾਰਜ ਨੁੰ ਜਿੰਮੇਵਾਰੀ ਨਾਲ ਨਹੀਂ ਨਿਭਾਉਂਦਾ।