ਨਵੀਂ ਦਿੱਲੀ (29 ਜੁਲਾਈ, 2015): ਭਾਰਤੀ ਸੁਪਰੀਮ ਕੋਰਟ ਨੇ 1993 ਦੇ ਮੁੰਬਈ ਬੰਬ ਧਮਾਕਾ ਮਾਮਲੇ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਮੈਨਨ ਦੀ ਪਟੀਸਨ ਰੱਦ ਕਰਕੇ ਯਾਕੂਬ ਅਬਦੁਲ ਰਜਾਕ ਮੇਮਨ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਦਿੱਤੀ ਹੈ।ਇਸਦੇ ਨਾਲ ਹੀ ਕੋਰਟ ਨੇ ਉਸਦੀ ਨਜ਼ਰਸ਼ਾਨੀ ਪਟੀਸ਼ਨ ‘ਤੇ ਦੁਬਾਰਾ ਸੁਣਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਉਧਰ, ਮਹਾਰਾਸ਼ਟਰ ਦੇ ਰਾਜਪਾਲ ਵਿਦਿਆ ਸਾਗਰ ਰਾਓ ਨੇ ਵੀ ਯਾਕੂਬ ਦੀ ਰਹਿਮ ਦੀ ਅਰਜੀ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ‘ਚ ਮੌਤ ਦੀ ਸਜ਼ਾ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਯਾਕੂਬ ਨੂੰ ਕੱਲ੍ਹ ਹੀ ਫਾਂਸੀ ਹੋਵੇਗੀ। ਹੁਣ ਕੱਲ੍ਹ ਸਵੇਰੇ ਸੱਤ ਵਜੇ ਨਾਗਪੁਰ ਜੇਲ੍ਹ ‘ਚ ਮੇਮਨ ਨੂੰ ਫਾਂਸੀ ਦਿੱਤੀ ਜਾਏਗੀ।
ਯਾਕੂਬ ਮੇਮਨ ਨੂੰ ਇੱਕ ਟਾਡਾ ਅਦਾਲਤ ਨੇ 2007 ਵਿੱਚ 1993 ਨੂੰ ਬੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
ਭਾਰਤ ਵਿੱਚ ਇਸਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ।