ਨਵੀਂ ਦਿੱਲੀ : ‘ਨੈਸ਼ਨਲ ਇਨਵੈਸਟੀਗੇਟਿਵ ਏਜੰਸੀ’ (ਐਨ.ਆਈ.ਏ) ਵੱਲੋਂ ਅੱਜ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੇ ਜਾਣ ਦੀਆਂ ਖਬਰਾਂ ਹਨ। ਖਬਰਖਾਨੇ ਦੀਆਂ ਖਬਰਾਂ ਮੁਤਾਬਕ ਇਹ ਛਾਪੇਮਾਰੀ ਕਥਿਤ ਤੌਰ ਤੇ ਆਈ.ਐਸ.ਆਈ.ਐਸ ਨਾਲ ਜੁੜੇ ਗੁੱਟ ਬਾਰੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਐਨ.ਆਈ.ਏ. ਦਾ ਕਹਿਣਾ ਹੈ ਕਿ ਇਹ ਗੁੱਟ ਦਿੱਲੀ ਤੇ ਉੱਤਰੀ ਭਾਰਤ ਵਿੱਚ ਹੌਰਨਾਂ ਥਾਵਾਂ ਤੇ ਕਾਰਵਾਈਆਂ ਕਰਨ ਦੀ ਤਿਆਰੀ ਕਰ ਰਿਹਾ ਸੀ।
ਏਜੰਸੀ ਮੁਤਾਬਿਕ ਉਸ ਨੇ ਇਸ ਮਾਮਾਲੇ ਵਿੱਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।