ਲੁਧਿਆਣਾ: ਭਾਰਤ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਜਾਂਚ ਏਜੰਸੀ ਐਨਆਈਏ ਦੀ ਟੀਮ ਵੀਰਵਾਰ ਦੇਰ ਸ਼ਾਮ ਫਤਿਹਗੜ੍ਹ ਸਾਹਿਬ ਜਿੰਮ ‘ਚੋਂ ਗ੍ਰਿਫਤਾਰ ਕੀਤੇ ਗਏ ਹਰਦੀਪ ਸਿੰਘ ਉਰਫ਼ ਸ਼ੇਰਾ ਅਤੇ ਲੁਧਿਆਣਾ ਦੇ ਪਿੰਡ ਚੂਹੜਵਾਲ ਤੋਂ ਗ੍ਰਿਫਤਾਰ ਕੀਤੇ ਰਮਨਦੀਪ ਸਿੰਘ ਨੂੰ ਲੈ ਕੇ ਲੁਧਿਆਣਾ ਦੇ ਪੁਰਾਣੇ ਇਲਾਕੇ ਸੁੰਦਰ ਨਗਰ ਪੁੱਜੀ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਅਕਸਰ ਇਸ ਇਲਾਕੇ ਵਿੱਚ ਆਉਂਦੇ ਰਹਿੰਦੇ ਸਨ ਅਤੇ ਇੱਥੋਂ ਹੀ ਵਟਸਐਪ ਰਾਹੀਂ ਵਿਦੇਸ਼ਾਂ ਵਿੱਚ ਕਾਲ ਕਰਦੇ ਸਨ। ਐਨਆਈਏ ਦੇ ਸੂਤਰਾਂ ਮੁਤਾਬਕ ਰਮਨਦੀਪ ਸਿੰਘ ਇਸ ਇਲਾਕੇ ’ਚੋਂ ਹੀ ਫੋਨ ਰਿਚਾਰਜ ਕਰਾਉਂਦਾ ਸੀ। ਐਨ.ਆਈ.ਏ. ਟੀਮ ਨੇ ਇਲਾਕੇ ਦੇ ਵੱਖ-ਵੱਖ ਮੋਬਾਈਲ ਰਿਚਾਰਜ ਤੇ ਇੰਟਰਨੈੱਟ ਕੁਨੈਕਸ਼ਨ ਦੇਣ ਵਾਲੀਆਂ ਦੁਕਾਨਾਂ ’ਤੇ ਵੀ ਪੜਤਾਲ ਕੀਤੀ ਦੱਸੀ ਜਾ ਰਹੀ ਹੈ। ਐਨਆਈਏ ਅਧਿਕਾਰੀ ਅਲੋਕ ਮਿੱਤਲ ਨੇ ਕਿਹਾ ਕਿ “ਪੁੱਛ-ਪੜਤਾਲ” ਦੌਰਾਨ ਮਿਲੀ ਜਾਣਕਾਰੀ ਨੂੰ ਜਾਂਚਣ ਲਈ ਦੋਹਾਂ ਗ੍ਰਿਫਤਾਰ ਨੌਜਵਾਨਾਂ ਸ਼ੇਰਾ ਅਤੇ ਰਮਨਦੀਪ ਨੂੰ ਸੁੰਦਰ ਨਗਰ ਇਲਾਕੇ ਵਿੱਚ ਲਿਜਾ ਕੇ ਪੜਤਾਲ ਕੀਤੀ ਗਈ ਸੀ। ਐਨਆਈਏ ਦੀ ਟੀਮ ਨੇ ਇਸ ਇਲਾਕੇ ਵਿੱਚ ਕਈ ਦੁਕਾਨਦਾਰਾਂ ਤੋਂ ਵੀ ਪੁੱਛ-ਪੜਤਾਲ ਕੀਤੀ, ਜਿਨ੍ਹਾਂ ਕੋਲੋਂ ਰਮਨਦੀਪ ਸਿੰਘ ਮੋਬਾਈਲ ਰਿਚਾਰਜ ਕਰਵਾਉਂਦਾ ਸੀ। ਰਿਪੋਰਟਾਂ ਮੁਤਾਬਕ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਨਆਈਏ ਟੀਮ ਆਰ.ਐਸ.ਐਸ. ਦੀ ਸ਼ਾਖਾ ਦੇ ਪ੍ਰਬੰਧਕ ਅਤੇ ਪ੍ਰਚਾਰਕ ਰਵਿੰਦਰ ਗੋਸਾਈਂ ਕਤਲ ਦੇ ਮਾਮਲੇ ‘ਚ ਉਪਰੋਕਤ ਦੋਵਾਂ ਨੂੰ ਹੋਰ “ਪੁੱਛ-ਪੜਤਾਲ” ਲਈ ਦਿੱਲੀ ਲਿਜਾ ਸਕਦੀ ਹੈ।
ਸਬੰਧਤ ਖ਼ਬਰ: