ਮੋਹਾਲੀ: ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਟੀਮ ਵਲੋਂ ਡੇਰਾ ਪ੍ਰੇਮੀ ਪਿਉ-ਪੁੱਤਰ ਕਤਲ ਕੇਸ ‘ਚ ਵਿਸ਼ੇਸ਼ ਐਨ.ਆਈ.ਏ. ਅਦਾਲਤ ਮੋਹਾਲੀ ਵਿਖੇ ਅੱਜ (21 ਦਸੰਬਰ, 2017) ਪੇਸ਼ ਕੀਤਾ ਗਿਆ। ਜਿਥੇ ਐਨ.ਆਈ.ਏ. ਅਦਾਲਤ ‘ਚ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ 20 ਜਨਵਰੀ, 2018 ਤਕ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ।
ਨਾਲ ਹੀ, ਐਨ.ਆਈ.ਏ. ਨੇ ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਹਿੰਦੂਵਾਦੀ ਜਥੇਬੰਦੀ ‘ਹਿੰਦੂ ਤਖ਼ਤ ਜਥੇਬੰਦੀ’ ਦੇ ਬੁਲਾਰੇ ਅਮਿਤ ਸ਼ਰਮਾ ਦੇ ਕਤਲ ਕੇਸ ‘ਚ ਗ੍ਰਿਫਤਾਰ ਕਰ ਲਿਆ ਅਤੇ ਉਕਤ ਕੇਸ ਵਿਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐਨ.ਆਈ.ਏ. ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਜੇ ਐਨ.ਆਈ.ਏ. ਨੂੰ ਬੱਗਾ ਅਤੇ ਸ਼ੇਰਾ ਦੀ ਐਨ.ਆਈ.ਏ. ਵਜੋਂ ਜਾਂਚ ਕੀਤੇ ਜਾ ਰਹੇ ਸਾਰੇ ਕੇਸਾਂ ਵਿਚ ਲੋੜ ਹੈ ਤਾਂ ਕਿਉਂ ਨਹੀਂ ਐਨ.ਆਈ.ਏ. ਇਕ ਵਾਰ ‘ਚ ਹੀ ਦੋਵਾਂ ਦੀ ਗ੍ਰਿਫਤਾਰੀ ਪਾ ਕੇ ਸਾਰੇ ਕੇਸਾਂ ਦੀ ‘ਸਾਂਝੀ ਜਾਂਚ’ ਕਰ ਲੈਂਦੀ?
ਸਬੰਧਤ ਖ਼ਬਰ:
ਐਨ.ਆਈ.ਏ. ਨੇ ਅਧਿਕਾਰਤ ਤੌਰ ‘ਤੇ ਜਗਤਾਰ ਸਿੰਘ ਜੱਗੀ ਨੂੰ ਲਿਆ 3 ਦਿਨਾਂ ਦੇ ਰਿਮਾਂਡ ‘ਤੇ (ਖ਼ਬਰ ਅਤੇ ਵੀਡੀਓ ਜਾਣਕਾਰੀ) …
ਇਸ ਦੌਰਾਨ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਐਨ.ਆਈ.ਏ. ਨੇ ਲੁਧਿਆਣਾ ਸ਼ਹਿਰ ‘ਚ ਆਰ.ਐਸ.ਐਸ. ਸ਼ਾਖਾ ‘ਤੇ ਹੋਈ ਗੋਲੀਬਾਰੀ ਦੇ ਕੇਸ ‘ਚ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਸ਼ੇਰਾ, ਬੱਗਾ ਅਤੇ ਜਿੰਮੀ ਨੂੰ ਹੁਣ 26 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: