ਲੁਧਿਆਣਾ: ਪੰਜਾਬ ‘ਚ ਆਰ. ਐਸ. ਐਸ. ਆਗੂ ਰਵਿੰਦਰ ਗੁਸਾਈ ਦੇ ਕਤਲ ਦੇ ਮਾਮਲੇ ‘ਚ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਬੰਦੇ ਨੂੰ ਐਨ. ਆਈ. ਏ. ਨੇ ਕੱਲ੍ਹ (5 ਦਸੰਬਰ, 2017) ਮੇਰਠ ‘ਚੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗਗਨਦੀਪ ਕਾਲੋਨੀ ਲੁਧਿਆਣਾ ਵਾਸੀ ਰਵਿੰਦਰ ਗੁਸਾਈਂ ਦਾ 17 ਅਕਤੂਬਰ ਨੂੰ ਸਵੇਰੇ ਉਸ ਦੇ ਘਰ ਦੇ ਬਾਹਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਐਨ. ਆਈ. ਏ. ਨੇ ਦਾਅਵਾ ਕੀਤਾ ਕਿ ਉਸ ਨੇ ਮੇਰਠ ਨਿਵਾਸੀ ਪਾਹਰ ਸਿੰਘ (48) ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗ੍ਰਿਫਤਾਰ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਹਥਿਆਰ ਉਪਲੱਭਧ ਕਰਵਾਏ ਸਨ।
ਐਨ.ਆਈ.ਏ. ਦੇ ਦਾਅਵੇ ਮੁਤਾਬਕ ਹਰਦੀਪ ਸਿੰਘ ਸ਼ੇਰਾ ਨੇ ਪਾਹਰ ਸਿੰਘ ਦੇ ਘਰ ਜਾ ਕੇ ਉਸ ਕੋਲੋਂ .315 ਬੋਰ ਦਾ ਦੇਸੀ ਪਿਸਤੌਲ ਖਰੀਦਿਆ ਸੀ। ਪੰਜਾਬ ਪੁਲਿਸ ਵਲੋਂ ਹਰਦੀਪ ਸਿੰਘ ਸ਼ੇਰਾ ਦੀ ਗ੍ਰਿਫਤਾਰੀ ਮੌਕੇ ਇਹ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪਾਹਰ ਸਿੰਘ ਖਿਲਾਫ ਹਥਿਆਰਾਂ ਨਾਲ ਸਬੰਧਤ ਇਕ ਮੁਕੱਦਮਾ ਪਹਿਲਾਂ ਹੀ ਅਮਰੋਹਾ (ਯੂ.ਪੀ.) ‘ਚ ਦਰਜ ਹੈ। ਐਨ.ਆਈ.ਏ. ਵੱਲੋਂ ਪਾਹਰ ਸਿੰਘ ਨੂੰ ਜਲਦ ਹੀ ਮੋਹਾਲੀ ਸਥਿਤ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਸਬੰਧਤ ਖ਼ਬਰ: