ਚੰਡੀਗੜ੍ਹ: ਪੰਜਾਬ ਵਿਚ 1980-90 ਦੇ ਦਹਾਕੇ ਦੌਰਾਨ ਭਾਰਤ ਦੇ ਕਬਜ਼ੇ ਤੋਂ ਅਜ਼ਾਦੀ ਹਾਸਿਲ ਕਰਨ ਲਈ ਚੱਲੀ ਲਹਿਰ ਨੂੰ ਦਬਾਉਣ ਲਈ ਲੋਕਾਂ ਵਿਚ ਦਹਿਸ਼ਤ ਪਾਉਣ ਦੀ ਸਰਕਾਰੀ ਨੀਤੀ ਅਪਣਾਈ ਗਈ ਸੀ। ਇਸ ਨੀਤੀ ਦੀ ਅਗਵਾਈ 1992 ਵਿਚ ਵੱਡੇ ਬਾਈਕਾਟ ਦੇ ਚਲਦਿਆਂ ਕੁਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਦੇ ਹੱਥ ਆ ਗਈ ਸੀ। ਬੇਅੰਤ ਸਿੰਘ ਨੇ ਪੰਜਾਬ ਪੁਲਿਸ ਦੇ ਡੀਜੀਪੀ ਕੇਪੀਐਸ ਗਿੱਲ ਨਾਲ ਮਿਲ ਕੇ ਇਸ ਨੀਤੀ ਨੂੰ ਪੂਰੇ ਜ਼ਾਲਮਾਨਾ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਪੰਜਾਬ ਦੇ ਪਿੰਡ-ਪਿੰਡ ਵਿਚ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਸੀ। ਸਿੱਖਾਂ ਲਈ ਉਸ ਮੌਕੇ ‘ਹੋਂਦ ਦਾ ਸਵਾਲ’ ਬਣ ਗਿਆ ਸੀ। ਇਹਨਾਂ ਹਾਲਤਾਂ ਵਿਚ ਪੰਜਾਬ ਦੇ ਕੁਝ ਨੌਜਵਾਨਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣਾ ਆਪ ਸਮਰਪਿਤ ਕਰਨ ਦਾ ਫੈਂਸਲਾ ਕੀਤਾ। ਭਾਰੀ ਸੁਰੱਖਿਆ ਛਤਰੀ ਹੇਠ ਰਹਿੰਦੇ ਮੁੱਖ ਮੰਤਰੀ ਨੂੰ ਆਪਣਾ ਆਪ ਵਾਰ ਕੇ ਖਤਮ ਕਰਨ ਦੀ ਜਿੰਮੇਵਾਰੀ ਸਿੱਖ ਨੌਜਵਾਨ ਭਾਈ ਦਿਲਾਵਰ ਸਿੰਘ ਦੀ ਲੱਗੀ। ਭਾਈ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ 31 ਅਗਸਤ, 1995 ਵਾਲੇ ਦਿਨ ਸ਼ਾਮ ਦੇ ਸਵਾ 5 ਵਜੇ ਜ਼ੁਲਮ ਦਾ ਨਵਾਂ ਚਿਹਰਾ ਬਣ ਚੁੱਕੇ ਬੇਅੰਤ ਸਿੰਘ ਦਾ ਅੰਤ ਕੀਤਾ। ਇਸ ਇਤਿਹਾਸਕ ਘਟਨਾ ਤੋਂ ਅਗਲੇ ਦਿਨ ਛਪੀਆਂ ਅਖਬਾਰਾਂ ਵਿਚ ਇਸ ਘਟਨਾ ਦਾ ਜਿਵੇਂ ਜ਼ਿਕਰ ਕੀਤਾ ਗਿਆ, ਉਹ ਖਬਰਾਂ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਨਾਲ ਅੱਜ ਉਸ ਇਤਿਹਾਸਕ ਦਿਹਾੜੇ ਦੀ ਯਾਦ ਮੌਕੇ ਸਾਂਝੀਆਂ ਕਰ ਰਹੇ ਹਾਂ।
***