Site icon Sikh Siyasat News

ਖਡੂਰ ਸਾਹਿਬ ਉੱਪ-ਚੋਣਾਂ: ਅਜ਼ਾਦ ਉਮੀਦਵਾਰ ਨੇ ਲਾਏ ਬਾਦਲ ਦਲੀਆਂ ‘ਤੇ ਧੱਕਾ ਕਰਨ ਦੇ ਦੋਸ਼

ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।

ਤਰਨ ਤਾਰਨ (13 ਫਰਵਰੀ, 2016): ਅੱਜ ਹਲਕਾ ਵਿਧਾਨ ਸਭਾ ਖਡੂਰ ਸਾਹਿਬ ਦੀਆਂ ਉੱਪ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭੁਪਿੰਦਰ ਸਿੰਘ ਬਿੱਟੂ ਨੇ ਹਾਕਮ ਧਿਰ ਦੇ ਆਗੂਆਂ ਵਿਰੁੱਧ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ।
ਬਿੱਟੂ ਨੇ ਕਿਹਾ ਕਿ ਹਲਕੇ ਦੇ ਪਿੰਡ ਜੋਧਪੁਰ, ਤੁੜ ਤੇ ਗੋਇੰਦਵਾਲ ਸਾਹਿਬ ਵਿਖੇ ਅਕਾਲੀ ਆਗੂਆਂ ਵਲੋਂ ਧੱਕੇ ਨਾਲ ਮਰੇ ਹੋਏ ਵਿਅਕਤੀਆਂ ਦੀਆਂ ਵੋਟਾਂ ਪਵਾਈਆਂ ਜਾ ਰਹੀਆਂ ਹਨ। ਪੋਲਿੰਗ ਬੂਥਾਂ ‘ਤੇ ਬੈਠੇ ਉਨ੍ਹਾਂ ਦੇ ਏਜੰਟਾਂ ਨੂੰ ਡਰਾ ਧਮਕਾ ਕੇ ਬਾਹਰ ਕੱਢ ਦਿੱਤਾ ਗਿਆ ਹੈ।
ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਾਈਕਾਟ ਕੀਤਾ ਹੋਇਆ ਹੈ ਅਤੇ ਭਾਈ ਬਲਦੀਪ ਸਿੰਘ ਜਿਨ੍ਹਾਂ ਨੇ ਲੋਕ ਸਭਾ ਦੀ ਪਿਛਲੀ ਚੋਣ ਆਮ ਆਦਮੀ ਵੱਲੋਂ ਲੜੀ ਸੀ, ਦੇ ਕਾਗਜ਼ ਹੀ ਰੱਦ ਹੋ ਗਏ ਸਨ।ਜਿਸ ਕਰਕੇ ਇਨ੍ਹਾਂ ਚੋਣਾਂ ਵਿੱਚ ਜ਼ਿਆਦਾ ਵੋਟਾਂ ਪੈਣ ਦੀ ਸੰਭਾਵਨਾ ਨਹੀ ਲੱਗ ਰਹੀ।ਤਿੰਨ ਵਜੇ ਤੱਕ 46 ਫੀਸਦੀ ਹੀ ਵਟਾਂ ਦਾ ਭੁਗਤਾਨ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version