ਗੁਰਦੁਆਰਾ ਕਰਤਾਰਪੁਰ ਸਾਹਿਬ

ਸਿੱਖ ਖਬਰਾਂ

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾ ਰਹੇ ਜੋਤੀ ਜੋਤ ਸਮਾਗਮ ਵਿੱਚ ਵਫਦ ਸਮੇਤ ਸ਼ਾਮਲ ਸ਼ੋਮਣੀ ਕਮੇਟੀ ਪ੍ਰਧਾਨ ਵੀ ਸ਼ਾਮਲ ਹੋਵੇਗਾ

By ਸਿੱਖ ਸਿਆਸਤ ਬਿਊਰੋ

September 21, 2015

ਅੰਮਿ੍ਤਸਰ (20 ਸਤੰਬਰ, 2015): ਸ੍ਰੀ  ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਗਮ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਸਤੰਬਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਵੇਗਾ।

ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੀ ਉਸਾਰੀ ਤੇ ਮੁਰੰਮਤ ਲਈ ਸ਼ੋ੍ਰਮਣੀ ਕਮੇਟੀ ਨੂੰ ਪਾਕਿਸਤਾਨ ਓਕਾਫ਼ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਾਪੀ ਕਾਰ ਸੇਵਾ ਦਾ ਆਰੰਭ ਵੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲੀ ਪਾਤਸ਼ਾਹੀ ਦੇ 22 ਸਤੰਬਰ ਨੂੰ ਮਨਾਏ ਜਾ ਰਹੇ ਜੋਤੀ ਜੋਤ ਦਿਹਾੜੇ ਮੌਕੇ ਹੋਵੇਗਾ।

ਜਿਸ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ‘ਚ ਵਫ਼ਦ 21 ਜਾਂ 22 ਸਤੰਬਰ ਸਵੇਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ ਲਈ ਪਾਕਿਸਤਾਨ ਰਵਾਨਾ ਹੋਵੇਗਾ । ਸ਼ੋ੍ਰਮਣੀ ਕਮੇਟੀ ਵੱਲੋਂ ਜ਼ਾਰੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲੀ ਪਾਤਸ਼ਾਹੀ ਦਾ ਜੋਤੀ ਜੋਤ ਦਿਵਸ 7 ਅਕਤੂਬਰ ਨੂੰ ਆਉਣ ਸਬੰਧੀ ਪੁੱਛੇ ਜਾਣ ‘ਤੇ ਅਧਿਕਾਰੀਆਂ ਨੇ ਅੰਦਰ ਖਾਤੇ ਦੱਸਿਆ ਕਿ ਕੈਲੰਡਰ ਬਖੇੜੇ ‘ਚ ਪੈਂਦਿਆਂ ਸਿੱਖ ਸੰਗਤਾਂ ਦਰਮਿਆਨ ਵਿਵਾਦ ਦੀ ਸਥਿਤੀ ਨਹੀਂ ਪਨਪਨੀ ਚਾਹੀਦੀ, ਸੋ ਪਾਕਿਸਤਾਨੀ ਸਿੱਖਾਂ ਦੀ ਚਾਹਤ ਅਨੁਸਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 22 ਸਤੰਬਰ ਨੂੰ ਮਨਾਏ ਜਾ ਰਹੇ ਜੋਤੀ ਜੋਤ ਦਿਵਸ ‘ਚ ਸ਼ੋ੍ਰਮਣੀ ਕਮੇਟੀ ਦਾ ਵਫ਼ਦ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਦੀ ਆਸ ਨਾਲ ਸ਼ਾਮਿਲ ਹੋਵੇਗਾ ।

ਪਾਕਿ ਗੁਰਧਾਮਾ ‘ਚ ਮੂਲ ਕੈਲੰਡਰ ਮੁਤਾਬਕ ਮਨਾਏ ਜਾਣ ਵਾਲੇ ਧਾਰਮਿਕ ਪੁਰਬਾਂ ਨੂੰ ਵੀ ਸ਼ੋ੍ਰਮਣੀ ਕਮੇਟੀ ਵੱਲੋਂ ਅਸਿੱਧੇ ਤੌਰ ‘ਤੇ ਮਾਨਤਾ ਦੇ ਦਿੱਤੀ ਹੈ ਤੇ ਹੁਣ ਵਿਸ਼ੇਸ਼ ਦਿਹਾੜਿਆਂ ਮੌਕੇ ਸਿੱਖ ਜਥੇ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਕੂਲ ਸੱਦੇ ਅਨੁਸਾਰ ਹੀ ਭੇਜੇ ਜਾਣਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: