ਲਾਸ ਏਜਲਸ: ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਅਤੇ ਕੰਧਾਂ ‘ਤੇ ਅਪਮਾਣਜਨਕ ਗੱਲਾਂ ਲਿਖਣ ਵਾਲੁ ਇੱਕ ਵਿਅਕਤੀ ਨੂੰ ਅਮਰੀਕੀ ਅਦਾਲਤ ਨੇ ਗੁਰਦੁਆਰਾ ਸਾਹਿਬ ਵਿੱਚ 80 ਘੰਟੇ ਸੇਵਾ ਕਰਨ ਦਾ ਹੁਕਮ ਸੁਣਾਇਆ ਹੈ।
ਅਮਰੀਕਾ ‘ਚ 21 ਸਾਲਾ ਸੈਨ ਬਰਨਾਰਡੀਨੋ ਵਿਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗੁਰਦੁਆਰੇ ਵਿਚ ਭੰਨ-ਤੋੜ ਕੀਤੀ ਸੀ ਅਤੇ ਅੱਤਵਾਦੀ ਸੰਗਠਨ ਆਈ. ਐਸ. ਵਿਰੋਧੀ ਅਤੇ ਇਸਲਾਮ ਵਿਰੋਧੀ ਗੁਰਦੁਆਰੇ ਦੀਆਂ ਕੰਧਾਂ ‘ਤੇ ਲਿਖਿਆ ਸੀ, ਉਸ ਨੂੰ 80 ਘੰਟੇ ਤੱਕ ਗੁਰਦੁਆਰੇ ‘ਚ ਸੇਵਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਅਤੇ ਉਸ ਨੂੰ ਕੰਧਾਂ ‘ਤੇ ਲਿਖੀਆਂ ਟਿੱਪਣੀਆਂ ਦੀ 240 ਘੰਟਿਆਂ ਤੱਕ ਸਫਾਈ ਵੀ ਕਰਨੀ ਹੋਵੇਗੀ ।
ਬਰੋਡੀ ਡੋਰਾਜ਼ੋ ਨੇ ਗੁਰਦੁਆਰੇ ‘ਚ ਕੀਤੇ ਗਏ ਅਪਰਾਧ ਅਤੇ ਉਥੇ ਭੰਨ ਤੋੜ ਕਰਨ ਦਾ ਦੋਸ਼ ਮੰਨਿਆ ਸੀ, ਜਿਸ ਲਈ ਉਸਨੂੰ ਲਾਸ ਏਾਜਲਸ ਦੇ ਬੁਏਨਾ ਪਾਰਕ ਵਿਚ ਗੁਰਦੁਆਰਾ ਸਿੰਘ ਸਭਾ ਵਿਚ 80 ਘੰਟੇ ਸੇਵਾ ਕਰਨ ਅਤੇ ਕੰਧਾਂ ‘ਤੇ ਲਿਖੀ ਇਤਰਾਜ਼ਯੋਗ ਸਮੱਗਰੀ ਦੀ 240 ਘੰਟਿਆਂ ਤੱਕ ਸਫਾਈ ਕਰਨ ਦਾ ਹੁਕਮ ਸੁਣਾਇਆ ਗਿਆ ਹੈ ।