Site icon Sikh Siyasat News

ਬਿਹਾਰ ਚੋਣਾਂ ਵਿੱਚ ਨਿਤੀਸ਼-ਲਾਲੂ ਗਠਜੋੜ ਦੀ ਸ਼ਾਨਦਾਰ ਜਿੱਤ, ਦਿੱਲੀ ਤੋਂ ਬਾਅਦ ਭਾਜਪਾ ਦੀ ਭਾਰੀ ਹਾਰ

ਪਟਨਾ (8 ਸਤੰਬਰ, 2015): ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਆਏ ਨਤੀਜ਼ਆਂ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਮਹਾਂ ਗਠਜੋੜ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ।ਨਿਤੀਸ਼ ਕੁਮਾਰ ਤੀਜੇ ਵਾਰ ਲਗਾਤਾਰ ਬਿਹਾਰ ਦੇ ਮੁੱਖ ਮੰਤਰੀ ਬਨਣ ਜਾ ਰਹੇ ਹਨ।

ਜਿੱਤ ਦੀ ਖੁਸ਼ੀ ਵਿੱਚ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹੋਏ

ਇਨਾਂ ਨਤੀਜ਼ਿਆਂ ਵਿੱਚ 243 ਵਿਧਾਨ ਸਭਾ ਸੀਟਾਂ ਵਿਚੋਂ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਦੀ ਅਗਵਾਈ ਵਾਲੇ ਮਹਾਂ ਗਠਜੋੜ ਨੂੰ 178 ਸੀਟਾਂ ਮਿਲੀਆਂ ਹਨ ਜਦ ਕਿ ਭਾਜਪਾ ਅਤੇ ਉਸਦੇ ਸਹਿਯੋਗੀਆਂ ਨੂੰ 58 ਸੀਟਾਂ ਅਤੇ ਹੋਰਾਂ ਨੇ 7 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।

ਭਾਜਪਾ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰਾਂ ਹਾਰ ਦਾ ਮੁੰਹ ਵੇਖਣ ਤੋਂ ਬਾਅਦ ਇਹ ਦੂਜੀ ਭਾਰੀ ਹਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version