ਸ. ਗੁਰਦੇਵ ਸਿੰਘ ਕੰਗ (ਫਾਈਲ ਫੋਟੋ)

ਵਿਦੇਸ਼

ਸ. ਗੁਰਦੇਵ ਸਿੰਘ ਕੰਗ ਨਿਊਯਾਰਕ ਸਿਟੀ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਬਣੇ

By ਸਿੱਖ ਸਿਆਸਤ ਬਿਊਰੋ

June 07, 2017

ਨਿਊਯਾਰਕ: ਬੀਤੇ ਦਿਨੀਂ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਿਲਾਸਿਉ ਨੇ ਅਮਰੀਕਨ ਸਿੱਖ ਬਿਜ਼ਨਸਮੈਨ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੇ ਸਾਬਕਾ ਪ੍ਰਧਾਨ ਸ. ਗੁਰਦੇਵ ਸਿੰਘ ਕੰਗ ਨੂੰ ਨਿਊਯਾਰਕ ਸਿਟੀ ਦੇ ਮਨੁੱਖੀ ਅਧਿਕਾਰ ਦਾ ਸਿਟੀ ਕਮਿਸ਼ਨਰ ਨਿਯੁਕਤ ਕੀਤਾ। ਇਸੇ ਦੌਰਾਨ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੀ ਸੰਗਤ, ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੀ ਮੌਜੂਦਾ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਵਲੋਂ ਸ. ਗੁਰਦੇਵ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਤੇ ਵਧਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਸ. ਕੰਗ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ਉਹਨਾਂ ਕਿਹਾ ਕਿ ਨਾ ਸਿਰਫ ਉਹਨਾਂ ਲਈ ਬਲਕਿ ਪੂਰੀ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਾਹਿਗੁਰੂ ਨੇ ਉਹਨਾਂ ਨੂੰ ਇਹ ਸੇਵਾ ਬਖ਼ਸ਼ੀ। ਸ. ਕੰਗ ਨੇ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਜਿੱਥੇ ਕਿਤੇ ਵੀ ਕਮਿਊਨਟੀ ਨੂੰ ਉਹਨਾਂ ਦੀ ਲੋੜ ਪਵੇਗੀ, ਉਹ ਹਮੇਸ਼ਾ ਹਾਜ਼ਰ ਹਨ। ਇੱਥੇ ਦੱਸਣਯੋਗ ਹੈ ਕਿ ਸ. ਕੰਗ 2002 ਤੋਂ ਕਮਿਊਨਟੀ ਬੋਰਡ # 2 ਦੇ ਮੈਂਬਰ ਹਨ। ਇਸ ਦੇ ਨਾਲ-ਨਾਲ ਉਹ 2014 ਤੋਂ 1 ਪੁਲਿਸ ਪਲਾਜਾ ਦੇ ਕੈਲਰਜੀ ਮੈਂਬਰ ਹਨ ਅਤੇ 2015 ਤੋਂ ਮੇਅਰ ਬਿਲ ਡੀ ਬਿਲਾਸਿਉ ਦੀ ਰਿਲੀਜਿਅਸ ਫੇਥ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਹਨ। ਸ. ਗੁਰਦੇਵ ਸਿੰਘ ਕੰਗ ਨਿਊਯਾਰਕ ਦੇ ਪਹਿਲੇ ਦਸਤਾਰਧਾਰੀ ਸਿੱਖ ਹਨ ਜਿਹਨਾਂ ਨੂੰ ਇਹ ਅਹੁਦਾ ਮਿਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: