ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚੱਲ ਰਹੇ ਕਿਤਾਬ ਮੇਲੇ ਮੌਕੇ ਲੰਘੇ ਦਿਨੀਂ (31 ਜਨਵਰੀ ਨੂੰ) ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਸ. ਅਜਮੇਰ ਸਿੰਘ ਦੀ ਸਵੈ-ਜੀਵਨੀ “ਖਾੜਕੂ ਲਹਿਰਾਂ ਦੇ ਅੰਗ-ਸੰਗ” ਜਾਰੀ ਕੀਤੀ ਗਈ। ਇਹ ਕਿਤਾਬ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਕਿਤਾਬ ਜਾਰੀ ਕਰਨ ਮੌਕੇ ਲੇਖਕ ਸ. ਅਜਮੇਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਕੇ ਪਾਠਕਾਂ ਨਾਲ ਸਿੱਧਾ ਰਾਬਤਾ ਕੀਤਾ।
ਲੇਖਕ ਵੱਲੋਂ ਫੇਸਬੁੱਕ ਉੱਤੇ ਜਾਰੀ ਕੀਤੇ ਇਕ ਸੁਨੇਹੇ ਵਿਚ ਕਿਹਾ ਗਿਆ ਹੈ ਕਿ “ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ 6 ਰੋਜਾ ਪੁਸਤਕ ਮੇਲੇ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਥੇ ਸਿੰਘ ਬਰਦਰਜ ਅੰਮ੍ਰਿਤਸਰ ਦੇ ਸਟਾਲ ਉਤੇ ਵੱਡੀ ਗਿਣਤੀ ਵਿੱਚ ਸਨੇਹੀ ਮੈਨੂੰ ਮਿਲਣ ਲਈ ਉਚੇਚੇੇ ਪੁੱਜੇ ਹੋਏ ਸਨ। ਉਨ੍ਹਾਂ ਅੰਦਰ ਕਿਤਾਬਾਂ ਪੜ੍ਹਨ ਦੀ ਲਗਨ ਤੇ ਉਤਸ਼ਾਹ ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ। ਨੌਜਵਾਨ ਪਾਠਕਾਂ ਤੇ ਸ਼ੁਭਚਿੰਤਕਾਂ ਨਾਲ ਖੁੱਲ ਕੇ ਗੱਲਾਂਬਾਤਾਂ ਹੋਈਆਂ, ਜਿਸ ਨਾਲ ਨਵੀਂ ਊਰਜਾ ਹਾਸਲ ਹੋਈ। ਭਵਿੱਖ ਅੰਦਰ ਅਜਿਹੀਆਂ ਮਿਲਣੀਆਂ ਦੀ ਲਗਾਤਾਰਤਾ ਬਣਾਈ ਰੱਖਣ ਦੀ ਲੋੜ ਤੇ ਅਹਿਮੀਅਤ ਦਾ ਗਹਿਰਾ ਅਹਿਸਾਸ ਹੋਇਆ। ਅਸੀਂ ਆਪਣੇ ਪਾਠਕਾਂ ਤੇ ਸਨੇਹੀਆਂ ਨਾਲ਼ ਇਹ ਵਾਅਦਾ ਕਰਦੇ ਹਾਂ ਕਿ ਇਸ ਨੂੰ ਅਮਲ ਵਿਚ ਸਾਕਾਰ ਕਰਨ ਲਈ ਪੂਰੇ ਯਤਨ ਕੀਤੇ ਜਾਣਗੇ।”
ਇਹ ਨਵੀਂ ਕਿਤਾਬ ਚਾਹਵਾਨ ਪਾਠਕ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹਨ। ਕਿਤਾਬ ਮੰਗਵਾਉਣ ਲਈ ਸਿੱਖ ਸਿਆਸਤ ਦੇ ਕਿਤਾਬਾਂ ਵਾਲੇ ਵਟਸਐਪ (+918968225990) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।