ਬੁਰਹਾਨ ਵਾਨੀ

ਖਾਸ ਖਬਰਾਂ

ਨਵਾਜ਼ ਸ਼ਰੀਫ਼ ਵੱਲੋਂ ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਨੂੰ ਸ਼ਰਧਾਂਜਲੀ

By ਸਿੱਖ ਸਿਆਸਤ ਬਿਊਰੋ

July 09, 2017

 

ਚੰਡੀਗੜ: ਮੀਡੀਏ ਵਿੱਚ ਨਸ਼ਰ ਹੋਈ ਖ਼ਬਰ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜਹਿਜ਼ਬੁਲ ਮੁਜਾਿਹਦੀਨ ਕਮਾਂਡਰ ਬੁਰਹਾਨ ਵਾਨੀ ਨੂੰ ਸ਼ਰਧਾਂਜਲੀ ਭੇਟ ਕਰਿਦਆਂ ਕਿਹਾ,‘‘ਵਾਨੀ ਦੀ ਮੌਤ ਨੇ ਘਾਟੀ ਵਿੱਚ ਆਜ਼ਾਦੀ ਲਈ ਸੰਘਰਸ਼ ’ਚ ਨਵੀਂ ਰੂਹ ਫੂਕੀ ਹੈ।’’

8 ਜੁਲਾਈ ਨੂੰ ਵਾਨੀ ਦੀ ਪਿਹਲੀ ਬਰਸੀ ਮੌਕੇ ਆਪਣੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਭਾਰਤ, ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨੂੰ ਜਬਰੀ ਸ਼ਕਤੀ ਦੀ ਵਰਤੋਂ ਨਾਲ ਨਹੀਂ ਦਬਾ ਸਕਦਾ।

ਉਨ੍ਹਾਂ ਕਸ਼ਮੀਰ ਵਾਸੀਆਂ ਨੂੰ ਉਨ੍ਹਾਂ ਦੀ ਹੋਣੀ ਖ਼ੁਦ ਤੈਅ ਕਰਨ ਦੇ ਅਿਧਕਾਰ ਹਾਸਲ ਕਰਨ ’ਚ ਪਾਕਿਸਤਾਨ ਵੱਲੋਂ ਰਾਜਸੀ, ਅਤੇ ਨੈਤਿਕ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਉਨ੍ਹਾਂ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੇ ਮਿਤਆਂ ਨੂੰ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਭਾਰਤ ਨੂੰ ਕਸ਼ਮੀਰੀਆਂ ਨੂੰ ਇਹ ਹੱਕ ਦੇਣ ਨੂੰ ਮਨਜ਼ੂਰੀ ਦੇਣ ਲਈ ਅਾਿਖਆ।

ਜ਼ੀਕਰਯੋਗ ਹੈ ਕਿ ਬੀਤੇ ਸਾਲ 8 ਜੁਲਾਈ 2016 ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਸ਼ਹੀਦ ਹੋ ਗਿਆ ਸੀ। ਉਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਚਾਰ  ਜ਼ਿਲਿਆਂ- ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਅਨੰਤਨਾਗ ਵਿੱਚ ਮੁਜ਼ਾਹਰੇ ਚੱਲ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: