ਸਮਾਜਕ-ਸਿਆਸੀ ਪਾਰਟੀ “ਮਿਸਲ ਸਤਲੁਜ” ਵੱਲੋਂ ਇਕ “ਰਾਜਨੀਤਕ ਚੇਤਨਾ ਚਰਚਾ” ਮਿਤੀ ੨੧ ਜੁਲਾਈ ੨੦੨੪ ਨੂੰ ਬਲਾਚੌਰ ਵਿਖੇ ਕਰਵਾਈ ਗਈ। ਇਸ ਵਿਚ ਮਿਸਲ ਸਤਲੁਜ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਵੋਟ ਸਿਆਸਤ ਨਾਲ ਜੁੜੇ ਕਈ ਮਸਲਿਆਂ ਬਾਰੇ ਗੱਲਬਾਤ ਕੀਤੀ।
ਇਸ ਚਰਚਾ ਵਿਚ ਬੁਲਾਰਿਆਂ ਨੇ ਇਹਨਾ ਪ੍ਰਮੁੱਖ ਨੁਕਤਿਆਂ ਬਾਰੇ ਗੱਲਬਾਤ ਕੀਤੀ ਕਿ ਸਿੱਖ ਰਾਜਨੀਤੀ ਵਿੱਚ ਘੱਟ ਗਿਣਤੀਆਂ ਵਾਂਗ ਵਿਚਰਨ ਜਾਂ ਹਿੱਸਦਾਰਾ ਵਾਂਗ? ਰਾਜਨੀਤੀ ਅਤੇ ਵੋਟ ਸਿਆਸਤ ਵਿਚਲਾ ਅੰਤਰ? ਭਾਰਤੀ ਰਾਜਨੀਤੀ ਵਿੱਚ ਸਿੱਖਾਂ ਦਾ ਪ੍ਰਭਾਵ ਕਿਵੇਂ ਦਾ ਹੋਵੇ? ਪੰਜਾਬੀ ਪਛਾਣ ਅਤੇ ਸਿੱਖ ਪਛਾਣ ਵਾਲੀ ਸਿਆਸਤ ਵਿਚਲਾ ਅੰਤਰ ਕੀ ਹੈ? ਪੰਜਾਬ ਦੀਆਂ ਰਾਖਵੀਆਂ ਨੌਕਰੀਆਂ ਵਿੱਚ ਸੂਬੇ ਤੋਂ ਬਾਹਰੀ ਲੋਕਾਂ ਨੂੰ ਮਿਲੀ ਖੁੱਲ੍ਹ ਦਾ ਮਸਲਾ। ਪੰਜਾਬ ਵਿਚ ਬਣ ਰਹੇ ਰੇਲ ਅਤੇ ਸੜਕੀ ਮਾਰਗ ਲੋਕਾਂ ਲਈ ਜਾਂ ਫੌਜ ਅਤੇ ਵਪਾਰ ਲਈ? ਪੰਜਾਬ ਦੀ ਸਨਅਤ ਪੰਜਾਬ ਦੀ ਜੀਡੀਪੀ ਉੱਤੇ ਬੋਝ ਕਿਵੇਂ ਹੈ ਅਤੇ ਪੰਚ ਪ੍ਰਧਾਨੀ ਦਾ ਪ੍ਰਬੰਧ ਤਿਆਗਣਾ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਕਿਵੇਂ ਹੈ?
ਜਰੂਰੀ ਜਾਣਕਾਰੀ: ਇਸ ਸਮਾਗਮ ਦੌਰਾਨ ਉਕਤ ਵਿਸ਼ਿਆਂ ਬਾਰੇ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਉਹਨਾ ਦੇ ਆਪਣੇ ਹਨ ਜੋ ਕਿ ਅਦਾਰਾ ਸਿੱਖ ਸਿਆਸਤ ਦੇ ਸਰੋਤਿਆਂ/ਦਰਸ਼ਕਾਂ ਲਈ ਸਾਂਝੇ ਕੀਤੇ ਜਾ ਰਹੇ ਰਹੇ। ਇਹਨਾ ਵਿਚਾਰਾਂ ਨਾਲ ਅਦਾਰੇ ਦਾ ਸਹਿਮਤ ਜਾਂ ਅਸਹਿਮਤ ਹੋਣਾ ਜਰੂਰੀ ਨਹੀਂ ਹੈ।