Site icon Sikh Siyasat News

ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਅਸਲ ਮੰਤਵ ਅਕਾਲੀ ਦਲ (ਬਾਦਲ) ਨੂੰ ਫਾਇਦਾ ਦਿਵਾਉਣਾ

ਸਿੱਖ ਬੁੱਧੀਜੀਵੀਆਂ ਦਾ ਵਿਚਾਰ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਫਾਇਦਾ ਪਹੁੰਚਾਉਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ `ਤੇ ਸਿੱਖ ਇਸ ਸੋਧੇ ਹੋਏ ਕੈਲੰਡਰ ਮੁਤਾਬਕ ਹੀ ਚੱਲਣਗੇ ਜਿਹੜਾ ਪਿਛਲੇ ਐਤਵਾਰ ਐਸਜੀਪੀਸੀ ਨੇ ਸੀ੍ਰ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਰਿਲੀਜ਼ ਕੀਤਾ ਹੈ।
ਇਸ ਕੈਲੰਡਰ ਵਿਚ ਸੋਧਾਂ ਇਸ ਲਈ ਕੀਤੀਆਂ ਗਈਆਂ, ਕਿਉਂਕਿ ਪਹਿਲਾਂ ਇਸ ਦੀਆਂ ਕਈ ਤਿੱਥਾਂ ਅਤੇ ਤਿਓਹਾਰਾਂ ਬਿਕ੍ਰਮੀ ਸੰਮਤ ਨਾਲ ਮੇਲ ਨਹੀਂ ਖਾਂਦੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋ. ਐਸ ਐਸ ਨਾਰੰਗ ਨੇ ਕਿਹਾ ਕਿ ਇਹ ਸਿੱਖ ਪਛਾਣ ਦਾ ਮੁੱਦਾ ਹੈ ਜਿਸ ਨਾਲ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸੂਤ ਨਹੀਂ ਸੀ ਬੈਠਦਾ। ਉਨ੍ਹਾਂ ਕਿਹਾ ਕਿ ਕੈਲੰਡਰ ਵਿਚ ਤਬਦੀਲੀਆਂ ਦਾ ਵਿਰੋਧ ਕਰਨ ਲਈ ਕੋਈ ਮਜ਼ਬੂਤ ਧਿਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਧੜੇ ਇਸ ਦਾ ਵਿਰੋਧ ਕਰਦੇ ਹਨ, ਹੌਲੀ ਹੌਲੀ ਉਹ ਵੀ ਇਸ ਨੂੰ ਮੰਨ ਲੈਣਗੇ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਨਸਾਈਕਲੋਮੀਡੀਆ ਆਫ਼ ਸਿਖਇਜ਼ਮ ਦੇ ਮੁੱਖ ਸੰਪਾਦਕ ਪ੍ਰੋ. ਜੋਧ ਸਿੰਘ ਦਾ ਕਹਿਣਾ ਹੈ ਕਿ ਇਹ ਵਿਵਾਦ ਬੇਲੋੜਾ ਹੈ। ਕੈਲੰਡਰ ਸਮੇਂ ਅਤੇ ਘਟਨਾਵਾਂ ਨੂੰ ਤਰਤੀਬਬੱਧ ਕਰਨਾ ਹੁੰਦਾ ਹੈ ਨਾ ਕਿ ਵਿਵਾਦ ਪੈਦਾ ਕਰਨ ਲਈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਵਿਚ ਵਿਸ਼ਵਾਸ਼ ਰੱਖਦੇ ਹਨ, ਉਹ ਇਸ ਕੈਲੰਡਰ ਨੂੰ ਮੰਨ ਲੈਣਗੇ।
ਡਾ. ਨਾਰੰਗ ਦਾ ਵਿਚਾਰ ਹੈ ਕਿ ਐਸਜੀਪੀਸੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਕੈਲੰਡਰ ਦਾ ਮੁੱਦਾ ਵਰਤਿਆ ਜਾਵੇਗਾ। ਪਰ ਇਹ ਬੇਅਸਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਵਿਚ ਕਾਮਯਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਜਿਹੜੇ ਸਿੱਖ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ, ਉਹ ਪੁਰਾਣੇ ਕੈਲੰਡਰ ਨੂੰ ਹੀ ਮਾਨਤਾ ਦੇਣਗੇ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਡੇਰਿਆਂ ਅਤੇ ਸੰਪਰਦਾਵਾਂ ਨੇ ਇਸ ਕੈਲੰਡਰ ਵਿਚ ਤਬਦੀਲੀਆਂ ਲਈ ਐਸਜੀਪੀਸੀ ਉਪਰ ਦਬਾਅ ਪਾਇਆ ਸੀ।  ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਲੰਡਰ ਭੁਲੇਖਾ ਪੈਦਾ ਕਰਦਾ ਸੀ, ਜਿਸ ਨੂੰ ਸਪੱਸ਼ਟ ਕਰਨਾ ਜ਼ਰੂਰੀ ਸੀ।
ਓਧਰ ਸਿੱਖ ਫਾਊਂਡੇਸ਼ਨ ਸਵਿਟਜ਼ਰਲੈਂਡ ਦੇ ਬਾਨੀ ਪ੍ਰਧਾਨ ਕਰਨ ਸਿੰਘ ਨੇ ਕਿਹਾ ਹੈ ਕਿ ਬਾਹਰਲੇ ਮੁਲਕਾਂ ਵਿਚ ਰਹਿੰਦੇ ਸਿੱਖ ਵੀ ਇਨ੍ਹਾਂ ਤਬਦੀਲੀਆਂ ਤੋਂ ਖੁਸ਼ ਹਨ।

ਹਾਲ ਵਿੱਚ ਹੀ ਸ਼੍ਰੋਮਣੀ ਕਮੇਟੀ ਨੇ ਸਿੱਖ ਪਛਾਣ ਦੇ ਅਹਿਮ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਭਾਵਨਾ ਖਤਮ ਕਰਨ ਵਾਲੀਆਂ ਤਰਮੀਮਾਂ ਕੀਤੀ ਹਨ

ਲੁਧਿਆਣਾ (23 ਮਾਰਚ, 2010): ਸਿੱਖ ਬੁੱਧੀਜੀਵੀਆਂ ਦਾ ਵਿਚਾਰ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਫਾਇਦਾ ਪਹੁੰਚਾਉਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ `ਤੇ ਸਿੱਖ ਇਸ ਸੋਧੇ ਹੋਏ ਕੈਲੰਡਰ ਮੁਤਾਬਕ ਹੀ ਚੱਲਣਗੇ ਜਿਹੜਾ ਪਿਛਲੇ ਐਤਵਾਰ ਐਸਜੀਪੀਸੀ ਨੇ ਸੀ੍ਰ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਰਿਲੀਜ਼ ਕੀਤਾ ਹੈ।

ਇਸ ਕੈਲੰਡਰ ਵਿਚ ਸੋਧਾਂ ਇਸ ਲਈ ਕੀਤੀਆਂ ਗਈਆਂ, ਕਿਉਂਕਿ ਪਹਿਲਾਂ ਇਸ ਦੀਆਂ ਕਈ ਤਿੱਥਾਂ ਅਤੇ ਤਿਓਹਾਰਾਂ ਬਿਕ੍ਰਮੀ ਸੰਮਤ ਨਾਲ ਮੇਲ ਨਹੀਂ ਖਾਂਦੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋ. ਐਸ ਐਸ ਨਾਰੰਗ ਨੇ ਕਿਹਾ ਕਿ ਇਹ ਸਿੱਖ ਪਛਾਣ ਦਾ ਮੁੱਦਾ ਹੈ ਜਿਸ ਨਾਲ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸੂਤ ਨਹੀਂ ਸੀ ਬੈਠਦਾ। ਉਨ੍ਹਾਂ ਕਿਹਾ ਕਿ ਕੈਲੰਡਰ ਵਿਚ ਤਬਦੀਲੀਆਂ ਦਾ ਵਿਰੋਧ ਕਰਨ ਲਈ ਕੋਈ ਮਜ਼ਬੂਤ ਧਿਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਧੜੇ ਇਸ ਦਾ ਵਿਰੋਧ ਕਰਦੇ ਹਨ, ਹੌਲੀ ਹੌਲੀ ਉਹ ਵੀ ਇਸ ਨੂੰ ਮੰਨ ਲੈਣਗੇ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਨਸਾਈਕਲੋਮੀਡੀਆ ਆਫ਼ ਸਿਖਇਜ਼ਮ ਦੇ ਮੁੱਖ ਸੰਪਾਦਕ ਪ੍ਰੋ. ਜੋਧ ਸਿੰਘ ਦਾ ਕਹਿਣਾ ਹੈ ਕਿ ਇਹ ਵਿਵਾਦ ਬੇਲੋੜਾ ਹੈ। ਕੈਲੰਡਰ ਸਮੇਂ ਅਤੇ ਘਟਨਾਵਾਂ ਨੂੰ ਤਰਤੀਬਬੱਧ ਕਰਨਾ ਹੁੰਦਾ ਹੈ ਨਾ ਕਿ ਵਿਵਾਦ ਪੈਦਾ ਕਰਨ ਲਈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਵਿਚ ਵਿਸ਼ਵਾਸ਼ ਰੱਖਦੇ ਹਨ, ਉਹ ਇਸ ਕੈਲੰਡਰ ਨੂੰ ਮੰਨ ਲੈਣਗੇ।

ਡਾ. ਨਾਰੰਗ ਦਾ ਵਿਚਾਰ ਹੈ ਕਿ ਐਸਜੀਪੀਸੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਕੈਲੰਡਰ ਦਾ ਮੁੱਦਾ ਵਰਤਿਆ ਜਾਵੇਗਾ। ਪਰ ਇਹ ਬੇਅਸਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਵਿਚ ਕਾਮਯਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਜਿਹੜੇ ਸਿੱਖ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ, ਉਹ ਪੁਰਾਣੇ ਕੈਲੰਡਰ ਨੂੰ ਹੀ ਮਾਨਤਾ ਦੇਣਗੇ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਡੇਰਿਆਂ ਅਤੇ ਸੰਪਰਦਾਵਾਂ ਨੇ ਇਸ ਕੈਲੰਡਰ ਵਿਚ ਤਬਦੀਲੀਆਂ ਲਈ ਐਸਜੀਪੀਸੀ ਉਪਰ ਦਬਾਅ ਪਾਇਆ ਸੀ।  ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਲੰਡਰ ਭੁਲੇਖਾ ਪੈਦਾ ਕਰਦਾ ਸੀ, ਜਿਸ ਨੂੰ ਸਪੱਸ਼ਟ ਕਰਨਾ ਜ਼ਰੂਰੀ ਸੀ।

ਓਧਰ ਸਿੱਖ ਫਾਊਂਡੇਸ਼ਨ ਸਵਿਟਜ਼ਰਲੈਂਡ ਦੇ ਬਾਨੀ ਪ੍ਰਧਾਨ ਕਰਨ ਸਿੰਘ ਨੇ ਕਿਹਾ ਹੈ ਕਿ ਬਾਹਰਲੇ ਮੁਲਕਾਂ ਵਿਚ ਰਹਿੰਦੇ ਸਿੱਖ ਵੀ ਇਨ੍ਹਾਂ ਤਬਦੀਲੀਆਂ ਤੋਂ ਖੁਸ਼ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version