ਖਾਸ ਖਬਰਾਂ

ਫਿਲਮ ਨਾਨਕ ਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦੇ ਦੇ ਸਮਰਥਕ ਅਤੇ ਵਿਰੋਧੀ ਵਿਚਾਰ ( ਵੇਖੋ ਵੀਡੀਓੁ)

By ਸਿੱਖ ਸਿਆਸਤ ਬਿਊਰੋ

April 10, 2018

2015 ਵਿਚ ਜਦੋਂ ਪਹਿਲੀ ਵਾਰ ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਕੀਤੀ ਜਾਣੀ ਸੀ ਤਾਂ ਉਸ ਸਮੇਂ ਉੱਠੇ ਵਿਵਾਦ ਦੌਰਾਨ ਸਿੱਖ ਸਿਆਸਤ ਦੇ ਮੇਜ਼ਬਾਨ ਸ. ਬਲਜੀਤ ਸਿੰਘ ਵੱਲੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮੁੱਦੇ ‘ਤੇ ਸਿੱਖ ਸਿਧਾਤਾਂ ਦੀ ਰੌਸ਼ਨੀ ਵਿੱਚ ਪ੍ਰਸਿੱਧ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਹਰਕੰਵਲ ਸਿੰਘ ਸਰੀ, ਕੈਨੇਡਾ ਨਾਲ ਵਿਚਾਰ ਚਰਚਾ ਕੀਤੀ ਗਈ ਸੀ।

ਇਸ ਵਿਚਾਰ ਚਰਚਾ ਤੋਂ ਬਾਅਦ ਇਸ ਮਸਲੇ ‘ਤੇ ਭਖਵੀਂ ਬਹਿਸ ਛਿੜ ਪਈ ਸੀ। ਇਸ ਵਿਚਾਰ ਚਰਚਾ ਵਿੱਚ ਇਸ ਭੱਖਦੇ ਮਸਲੇ ‘ਤੇ ਬਲਜੀਤ ਸਿੰਘ ਨੇ ਬੜੇ ਮੁਸ਼ਕਲ ਸਵਾਲ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਹਰਕੰਵਲ ਸਿੰਘ ਦੇ ਸਾਹਮਣੇ ਰੱਖੇ।ਦੇਖੋ ਵਿਚਾਰ ਚਰਚਾ (ਵੀਡੀਓੁ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: