ਸਿੱਖ ਖਬਰਾਂ

ਨਾਭਾ ਜੇਲ੍ਹ ਵਿੱਚ ਕੈਦ ਹਰਮਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਨੂੰ ਖਤਰਾ: ਡੱਲੇਵਾਲ

By ਸਿੱਖ ਸਿਆਸਤ ਬਿਊਰੋ

May 12, 2011

ਲੰਡਨ (12 ਮਈ, 2011): “ਪੰਜਾਬ ਪੁਲੀਸ ਵਲੋਂ ਗ੍ਰਿਫਤਾਰ ਸ਼ੁਦਾ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਤੇ ਤਸ਼ੱਦਦ ਦਾ ਜਾਰੀ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਨਾਭਾ ਜੇਹਲ ਵਿੱਚ ਬੰਦ ਭਾਈ ਹਰਮਿੰਦਰ ਸਿੰਘ ਦੇ ਪਰਿਵਾਰ ਨੂੰ ਪੁਲੀਸ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ।” ਇਹ ਦਾਅਵਾ ਯੂਨਾਈਟਿਡ ਖਾਲਸਾ ਦਲ (ਯੂ.ਕੇ.) ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕੀਤਾ ਹੈ ਅਤੇ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ ਕਿਉ ਕਿ ਪੁਲੀਸ ਦੇ ਕਥਿਤ ਧੱਕੜ ਰਵੱਈਏ ਕਾਰਨ ਪਰਿਵਾਰ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਭਾਈ ਹਰਮਿੰਦਰ ਸਿੰਘ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਤੇ ਪਿਤਾ ਸ੍ਰ. ਗੁਰਮੇਲ ਸਿੰਘ ਨੂੰ ਮਾਨਸਿਕ ਤੌਰ ਤੇ ਭਾਰੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲੀਸ ਵਲੋਂ ਪਰਵਾਰ ਦੀ ਜਿੰਦਗੀ ਦੇ ਰੋਜ਼ਾਨਾਂ ਰੁਝੇਵਿਆਂ ਬਾਰੇ ਦਸ ਨੰਬਰੀਆਂ ਵਾਂਗ ਪੁੱਛਗਿੱਛ ਕੀਤੀ ਜਾਂਦੀ ਹੈ। ਪੁਲਿਸ ਪਰਵਾਰ ਕੋਲੋਂ ਹਰਮਿੰਦਰ ਸਿੰਘ ਬਾਰੇ ਪੁਛਗਿੱਛ ਕਰਦੀ ਹੈ ਜਦ ਕਿ ਉਹ ਪਹਿਲਾਂ ਹੀ ਸਰਕਾਰ ਦੀ ਕੈਦ ਵਿਚ ਹੈ।

ਸ੍ਰ. ਡੱਲੇਵਾਲ ਨੇ ਇਸ ਬਾਰੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦੇ ਨਾਲ-ਨਾਲ ਪੰਥਕ ਧਿਰਾਂ ਨੂੰ ਸਾਂਝੇ ਤੌਰ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ।

ਵਰਨਣਯੋਗ ਹੈ ਪੁਲੀਸ ਨੇ ਸ਼ਿੰਗਾਰ ਸਿਨਮਾ ਬੰਬ ਕਾਂਡ ਵਿੱਚ ਭਾਈ ਹਰਮਿੰਦਰ ਸਿੰਘ ਸਮੇਤ ਅਨੇਕਾਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: